ਰੋਮਾਂਸ ਅਤੇ ਕਾਮੇਡੀ ਦਾ ਪਰਫੈਕਟ ਮਿਕਸ ਹੈ ‘ਗਿੰਨੀ ਵੈਡਸ ਸੰਨੀ-2’ : ਮੇਧਾ ਸ਼ੰਕਰ

Tuesday, Apr 21, 2026 - 10:53 AM (IST)

ਰੋਮਾਂਸ ਅਤੇ ਕਾਮੇਡੀ ਦਾ ਪਰਫੈਕਟ ਮਿਕਸ ਹੈ ‘ਗਿੰਨੀ ਵੈਡਸ ਸੰਨੀ-2’ : ਮੇਧਾ ਸ਼ੰਕਰ

ਮੁੰਬਈ- ਬਾਲੀਵੁੱਡ ’ਚ ਬਦਲਦੇ ਰੁਝਾਨਾਂ ਦਰਮਿਆਨ ਜਿੱਥੇ ਇੰਟੈਂਸ ਅਤੇ ਡਾਰਕ ਕੰਟੈਂਟ ਦਾ ਦੌਰ ਤੇਜ਼ੀ ਨਾਲ ਵਧ ਰਿਹਾ ਹੈ, ਉਥੇ ਹੀ ਹਲਕੀਆਂ-ਫੁਲਕੀਆਂ ਰੋਮਾਂਟਿਕ ਕਾਮੇਡੀ ਫਿਲਮਾਂ ਦੀ ਅਹਿਮੀਅਤ ਅੱਜ ਵੀ ਕਾਇਮ ਹੈ। ਇਸ ਕੜੀ ’ਚ ਨਿਰਦੇਸ਼ਕ ਪ੍ਰਸ਼ਾਂਤ ਝਾਅ ਇਕ ਨਵੀਂ ਰੋਮਾਂਟਿਕ ਕਾਮੇਡੀ ‘ਗਿੰਨੀ ਵੈਡਸ ਸੰਨੀ 2’ ਲੈ ਕੇ ਆ ਰਹੇ ਹਨ, ਜਿਸ ਦਾ ਨਿਰਮਾਣ ਵਿਨੋਦ ਬੱਚਨ ਤੇ ਉਮੇਸ਼ ਕੁਮਾਰ ਬਾਂਸਲ ਨੇ ਕੀਤਾ ਹੈ। ਇਹ ਫਿਲਮ 24 ਅਪ੍ਰੈਲ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿਚ ਅਵਿਨਾਸ਼ ਤਿਵਾੜੀ ਅਤੇ ਮੇਧਾ ਸ਼ੰਕਰ ਦੀ ਨਵੀਂ ਜੋੜੀ ਨਜ਼ਰ ਆਵੇਗੀ। ਫਿਲਮ ਨੂੰ ਲੈ ਕੇ ਦੋਵਾਂ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਸੈੱਟ ’ਤੇ ਰਿਹਾ ਪਾਜ਼ੀਟਿਵ ਮਾਹੌਲ : ਮੇਧਾ ਸ਼ੰਕਰ


ਪ੍ਰ. ਕੀ ਤੁਹਾਨੂੰ ਲੱਗਦਾ ਹੈ ਕਿ ਰੋਮਕਾਮ ਦਾ ਦੌਰ ਖ਼ਤਮ ਹੋ ਰਿਹਾ ਹੈ?

ਬਿਲਕੁਲ ਨਹੀਂ। ਰੋਮਕਾਮ ਭਾਵ ਰੋਮਾਂਟਿਕ ਤੇ ਕਾਮੇਡੀ ਕਦੇ ਖ਼ਤਮ ਨਹੀਂ ਹੋ ਸਕਦਾ। ਲੋਕਾਂ ਨੂੰ ਹਲਕਾ-ਫੁਲਕਾ, ਪਿਆਰ ਵਾਲਾ ਕੰਟੈਂਟ ਹਮੇਸ਼ਾ ਚਾਹੀਦਾ ਹੈ। ਜੇ ਲਗਾਤਾਰ ਇੰਟੈਂਸ ਫਿਲਮਾਂ ਦੇਖਾਂਗੇ ਤਾਂ ਥਕਾਨ ਮਹਿਸੂਸ ਹੋਵੇਗੀ। ਰੋਮਕਾਮ ਇਕ ਤਰ੍ਹਾਂ ਦਾ ਬ੍ਰੀਦਰ ਹੈ, ਜੋ ਤੁਹਾਨੂੰ ਖ਼ੁਸ਼ੀ ਦਿੰਦਾ ਹੈ ਅਤੇ ਪਿਆਰ ’ਤੇ ਵਿਸ਼ਵਾਸ ਬਣਾਈ ਰੱਖਦਾ ਹੈ।

ਪ੍ਰ. ਤੁਸੀਂ ਦੋਵੇਂ ਇਕ-ਦੂਜੇ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦੱਸਣਾ ਚਾਹੋਗੇ?

ਬਹੁਤ ਸ਼ਾਨਦਾਰ ਅਨੁਭਵ ਰਿਹਾ। ਸੈੱਟ ’ਤੇ ਪਾਜ਼ੀਟਿਵ ਮਾਹੌਲ ਸੀ, ਜਿਸ ਨਾਲ ਪਰਫਾਰਮ ਕਰਨਾ ਆਸਾਨ ਹੋ ਗਿਆ। ਸਾਡੀ ਕੈਮਿਸਟਰੀ ਨੈਚੁਰਲ ਸੀ ਅਤੇ ਉਮੀਦ ਹੈ ਕਿ ਦਰਸ਼ਕਾਂ ਨੂੰ ਵੀ ਇਹ ਪਸੰਦ ਆਵੇਗੀ।

ਪ੍ਰ. ਫਿਲਮ ਦੀ ਸ਼ੂਟਿੰਗ ਦੌਰਾਨ ਤੁਹਾਡਾ ਪਹਿਲਾ ਇੰਪ੍ਰੈਸ਼ਨ ਇਕ-ਦੂਜੇ ਬਾਰੇ ਕੀ ਸੀ?

ਮੇਧਾ : ਮੇਰਾ ਪਹਿਲਾ ਇੰਮਪ੍ਰੈਸ਼ਨ ਬਹੁਤ ਚੰਗਾ ਸੀ। ਉਹ ਇਸ ਲਈ ਕਿਉਂਕਿ ਅਸੀਂ ਪਹਿਲਾਂ ਤੋਂ ਇਕ-ਦੂਜੇ ਨੂੰ ਜਾਣਦੇ ਸੀ ਕਿਉਂਕਿ ਅਸੀਂ ਇਕ ਦੂਜੀ ਫਿਲਮ ਵੀ ਇਕੱਠੇ ਕਰ ਰਹੇ ਸੀ। ਸੈੱਟ ’ਤੇ ਇਕ ਕੰਫਰਟੇਬਲ ਐਨਰਜੀ ਸੀ। ਅਜਿਹਾ ਨਹੀਂ ਲੱਗਾ ਕਿ ਸਾਨੂੰ ਰਸਮੀ ਕਾਰਵਾਈ ਨਿਭਾਉਣੀ ਪੈ ਰਹੀ ਹੈ। ਸਭ ਕੁਝ ਬਹੁਤ ਕੁਦਰਤੀ ਸੀ।

ਅਵਿਨਾਸ਼ : ਸ਼ੁਰੂਆਤ ਵਿਚ ਮੈਂ ਥੋੜ੍ਹਾ ਗੁਆਚਾ ਹੋਇਆ ਸੀ ਪਰ ਜਿਉਂ-ਜਿਉਂ ਸ਼ੂਟ ਅੱਗੇ ਵਧਿਆ, ਸਭ ਕੁਝ ਸਹਿਜ ਹੋ ਗਿਆ। ਇਨ੍ਹਾਂ ਦੀ ਊਰਜਾ ਨੇ ਬਹੁਤ ਮਦਦ ਕੀਤੀ ਅਤੇ ਉਹ ਹੀ ਫਿਲਮ ’ਚ ਵੀ ਨਜ਼ਰ ਆਵੇਗਾ।

ਪ੍ਰ. ਤੁਹਾਡੀ ਡ੍ਰੀਮ ਵੈਡਿੰਗ ਕਿਵੇਂ ਹੋਵੇਗੀ? ਕਿਸ ਗਾਇਕ ਨੂੰ ਬੁਲਾਉਣਾ ਚਾਹੋਗੇ?

ਮੇਧਾ : ਮੇਰੀ ਡ੍ਰੀਮ ਵੈਡਿੰਗ ਸਧਾਰਨ ਹੋਵੇਗੀ। ਘੱਟ ਲੋਕ, ਪਰਿਵਾਰ ਵਿਚਕਾਰ। ਜੇ ਗਾਇਕ ਦੀ ਗੱਲ ਕਰੀਏ ਤਾਂ ਮੈਂ ਸੋਨੂੰ ਨਿਗਮ ਨੂੰ ਬੁਲਾਉਣਾ ਚਾਹਾਂਗੀ।

ਅਵਿਨਾਸ਼ : ਮੈਂ ਵੀ ਸਿੰਪਲ ਵੈਡਿੰਗ ਪਸੰਦ ਕਰਾਂਗਾ। ਪੁਰਾਣੇ ਗੀਤਾਂ ਦਾ ਆਪਣਾ ਵੱਖਰਾ ਹੀ ਜਾਦੂ ਹੈ ਤਾਂ ਕਲਾਸਿਕ ਸਿੰਗਰਜ਼ ਮੇਰੀ ਪਹਿਲੀ ਪਸੰਦ ਹੋਣਗੇ।

ਸੁਪਨਿਆਂ ਨੂੰ ਸੋਸ਼ਲ ਮੀਡੀਆ ਕਾਰਨ ਨਾ ਛੱਡੋ : ਅਵਿਨਾਸ਼ ਤਿਵਾੜੀ

ਪ੍ਰ. ਅੱਜਕੱਲ੍ਹ ਫਿਲਮਾਂ ’ਚ ਕਾਨਫਲਿਕਟ ਘੱਟ ਦੇਖਣ ਨੂੰ ਮਿਲ ਰਿਹਾ ਹੈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?

ਅੱਜਕੱਲ੍ਹ ਕਈ ਫਿਲਮਾਂ ’ਚ ਡੂੰਘਾਈ ਤੇ ਕਾਨਫਲਿਕਟ ਦੀ ਘਾਟ ਮਹਿਸੂਸ ਹੁੰਦੀ ਹੈ ਪਰ ਸਿਨੇਮਾ ਦਾ ਉਦੇਸ਼ ਆਖ਼ਰਕਾਰ ਦਰਸ਼ਕਾਂ ਨੂੰ ਇੰਟਰਟੇਨ ਕਰਨਾ ਹੈ।
ਭਾਵੇਂ ਉਹ ਹਾਰਰ ਹੋਵੇ, ਰੋਮਕਾਮ ਹੋਵੇ ਜਾਂ ਇੰਟੈਂਸ ਡਰਾਮਾ, ਜ਼ਰੂਰੀ ਇਹ ਹੈ ਕਿ ਦਰਸ਼ਕਾਂ ਨੂੰ 2 ਘੰਟੇ ਦਾ ਚੰਗਾ ਅਨੁਭਵ ਮਿਲੇ। ਪਹਿਲਾਂ ਇਕ ਦੌਰ ਸੀ, ਜਦੋਂ ਸਿਰਫ਼ ਰੋਮਕਾਮ ਬਣ ਰਹੀ ਸੀ। ਫਿਰ ਐਕਸ਼ਨ ਤੇ ਇੰਟੈਂਸ ਕੰਟੈਂਟ ਦਾ ਦੌਰ ਆਇਆ ਪਰ ਹੁਣ ਦਰਸ਼ਕ ਹਰ ਤਰ੍ਹਾਂ ਦਾ ਕੰਟੈਂਟ ਦੇਖਣਾ ਚਾਹੁੰਦੇ ਹਨ।

ਪ੍ਰ. ਨਵੀਂ ਪੀੜ੍ਹੀ ਦੇ ਅਦਾਕਾਰ ਸੋਸ਼ਲ ਮੀਡੀਆ ਪ੍ਰੈਸ਼ਰ ਕਾਰਨ ਕਰੀਅਰ ਛੱਡ ਦਿੰਦੇ ਹਨ, ਉਨ੍ਹਾਂ ਨੂੰ ਤੁਸੀਂ ਕੀ ਸਲਾਹ ਦੇਵੋਗੇ?

ਕਿਸੇ ਹੋਰ ਕਾਰਨ ਆਪਣਾ ਸੁਪਨਾ ਨਾ ਛੱਡੋ। ਜੇ ਤੁਹਾਡੇ ’ਚ ਪ੍ਰਤਿਭਾ ਹੈ ਤਾਂ ਉਸ ਨੂੰ ਨਿਖਾਰੋ ਅਤੇ ਸਹੀ ਤਰੀਕੇ ਨਾਲ ਸਾਹਮਣੇ ਲਿਆਓ। ਇੰਡਸਟਰੀ ’ਚ ਵੱਖ-ਵੱਖ ਤਰ੍ਹਾਂ ਦੇ ਲੋਕ ਸਫ਼ਲ ਹੁੰਦੇ ਹਨ ਕੁਝ ਬਾਕਸ ਆਫਿਸ ਤੋਂ, ਕੁਝ ਕ੍ਰਿਟਿਕਸ ਤੋਂ। ਆਪਣੀ ਕੀਮਤ ਪਛਾਣੋ ਅਤੇ ਉਸ ’ਤੇ ਕੰਮ ਕਰੋ।


author

cherry

Content Editor

Related News