ਮਾਵਾਂ ਦੀ ਵੀ ਆਪਣੀ ਜ਼ਿੰਦਗੀ, ਸੁਪਨੇ ਅਤੇ ਇੱਛਾਵਾਂ ਹੁੰਦੀਆਂ ਹਨ, ਉਨ੍ਹਾਂ ਨੂੰ ਵੀ ਦੂਜਾ ਮੌਕਾ ਮਿਲਣਾ ਚਾਹੀਦਾ : ਮੋਨਾ ਸਿੰਘ

Tuesday, Apr 07, 2026 - 09:39 AM (IST)

ਮਾਵਾਂ ਦੀ ਵੀ ਆਪਣੀ ਜ਼ਿੰਦਗੀ, ਸੁਪਨੇ ਅਤੇ ਇੱਛਾਵਾਂ ਹੁੰਦੀਆਂ ਹਨ, ਉਨ੍ਹਾਂ ਨੂੰ ਵੀ ਦੂਜਾ ਮੌਕਾ ਮਿਲਣਾ ਚਾਹੀਦਾ : ਮੋਨਾ ਸਿੰਘ

ਮੁੰਬਈ - ਪ੍ਰਾਈਮ ਵੀਡੀਓ ’ਤੇ ਮਾਂ-ਪੁੱਤ ਦੇ ਰਿਸ਼ਤੇ ਦੀ ਇਕ ਖ਼ਾਸ ਅਤੇ ਭਾਵੁਕ ਕਹਾਣੀ ਮਾਂ ਕਾ ਸਮ ਚਰਚਾ ਵਿਚ ਹੈ। ਸੀਰੀਜ਼ ਦਾ ਨਾਂ ਥੋੜ੍ਹਾ ਵੱਖਰਾ ਹੈ ਕਿਉਂਕਿ ਕਹਾਣੀ ਵਿਚ ਮਾਂ-ਪੁੱਤ ਦੇ ਰਿਸ਼ਤੇ ਨੂੰ ਇਕ ਅਨੋਖੇ ਅਤੇ ਨਵੇਂ ਤਰੀਕੇ ਨਾਲ ਦਿਖਾਇਆ ਗਿਆ ਹੈ। ਨਾਲ ਹੀ ਮੈਥਸ ਦੀ ਇਕੁਏਸ਼ਨ ਵਾਲਾ ਇਕ ਨਵਾਂ ਟੱਚ ਦਿੱਤਾ ਗਿਆ ਹੈ। ਸੀਰੀਜ਼ ਵਿਚ ਮੋਨਾ ਸਿੰਘ, ਮਿਹਿਰ ਆਹੂਜਾ, ਅੰਗਿਰਾ ਧਰ ਅਤੇ ਰਣਵੀਰ ਬਰਾੜ ਵਰਗੇ ਸਿਤਾਰੇ ਨਜ਼ਰ ਆ ਰਹੇ ਹਨ। ਸੀਰੀਜ਼ ਬਾਰੇ ਮੋਨਾ ਸਿੰਘ ਅਤੇ ਮਿਹਿਰ ਆਹੂਜਾ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਮੈਥਸ ਨਾਲ ਜੋੜਨਾ ਇਸ ਨੂੰ ਹੋਰ ਖ਼ਾਸ ਬਣਾਉਂਦਾ ਹੈ

Q : ਮਾਂ ਕਾ ਸਮ ਵਰਗਾ ਵੱਖਰਾ ਅਤੇ ਕੈਚੀ ਟਾਈਟਲ ਸੁਣ ਕੇ ਤੁਹਾਡਾ ਪਹਿਲਾ ਰਿਐਕਸ਼ਨ ਕੀ ਸੀ?

-ਮਿਹਿਰ ਆਹੂਜਾ : ਜਦੋਂ ਮੈਂ ਪਹਿਲੀ ਵਾਰ ਇਹ ਨਾਂ ਸੁਣਿਆ ਤਾਂ ਮੈਨੂੰ ਲੱਗਿਆ ਕਿ ਇਹ ਬਹੁਤ ਨਵਾਂ ਅਤੇ ਵੱਖਰਾ ਹੈ। ਐਮੇਜ਼ਾਨ ਦੀ ਮਾਰਕੀਟਿੰਗ ਟੀਮ ਨੇ ਇਹ ਨਾਂ ਸੋਚਿਆ ਅਤੇ ਸੱਚਮੁੱਚ ਇਹ ਬਹੁਤ ਦਿਲਚਸਪ ਹੈ। ਮੈਂ ਅੱਜ ਵੀ ਲੋਕਾਂ ਨੂੰ ਸਮਝਾਉਂਦਾ ਹਾਂ ਕਿ ਇਹ ਮਾਂ ਕਸਮ ਹੈ ਪਰ ਇਸ ਵਿਚ ਸਮ ਭਾਵ ਮੈਥਸ ਦਾ ਟਵਿਸਟ ਵੀ ਹੈ।

-ਮੋਨਾ ਸਿੰਘ : ਮੈਨੂੰ ਵੀ ਇਹ ਨਾਂ ਬਹੁਤ ਪਸੰਦ ਆਇਆ। ਭਾਰਤ ਵਿਚ ਮਾਂ ਕਸਮ ਤਾਂ ਵੈਸੇ ਹੀ ਬਹੁਤ ਬੋਲਿਆ ਜਾਂਦਾ ਹੈ ਪਰ ਇੱਥੇ ਇਸ ਨੂੰ ਮੈਥਸ ਨਾਲ ਜੋੜਨਾ ਇਸ ਨੂੰ ਹੋਰ ਖ਼ਾਸ ਬਣਾਉਂਦਾ ਹੈ। ਸ਼ੋਅ ਵਿਚ ਇਮੋਸ਼ਨ, ਕਾਮੇਡੀ, ਗਰਮਾਹਟ ਅਤੇ ਇਕਦਮ ਨਵਾਂ ਕੰਸੈਪਟ ਹੈ, ਜਿੱਥੇ ਬੇਟਾ ਆਪਣੀ ਮਾਂ ਲਈ ਇਕ ਪ੍ਰਫੈਕਟ ਐਲਗੋਰਿਦਮ ਬਣਾਉਂਦਾ ਹੈ।

ਮਿਹਿਰ ਆਹੂਜਾ

ਕਿਰਦਾਰ ਮੈਥ ਦੇ ਜੀਨੀਅਸ ਦਾ ਹੈ ਪਰ ਮੈਂ ਐਕਸਪਰਟ ਨਹੀਂ ਹਾਂ, ਸੈੱਟ ’ਤੇ ਆਈ.ਆਈ.ਟੀਅਨਜ਼ ਦੇ ਵਿਦਿਆਰਥੀ ਸਾਨੂੰ ਗਾਈਡ ਕਰਦੇ ਸਨ

Q : ਸ਼ੋਅ ਵਿਚ ਮੈਥ ਦਾ ਐਂਗਲ ਕਾਫ਼ੀ ਵੱਖਰਾ ਹੈ, ਕੀ ਤੁਹਾਨੂੰ ਇਸ ਵਿਚ ਕੋਈ ਮੁਸ਼ਕਿਲ ਆਈ?

ਮੇਰਾ ਕਿਰਦਾਰ ਤਾਂ ਮੈਥ ਦਾ ਜੀਨੀਅਸ ਹੈ ਪਰ ਮੈਂ ਖੁਦ ਓਨਾ ਐਕਸਪਰਟ ਨਹੀਂ ਹਾਂ। ਸਕੂਲ ਵਿਚ ਠੀਕ-ਠਾਕ ਨੰਬਰ ਆ ਜਾਂਦੇ ਸਨ ਪਰ ਸ਼ੋਅ ਵਿਚ ਜੋ ਐਲਗੋਰਿਦਮ ਦਿਖਾਏ ਗਏ ਹਨ, ਉਹ ਅਸਲੀ ਹਨ। ਸੈੱਟ ’ਤੇ ਆਈ.ਆਈ.ਟੀਅਨਜ਼ ਦੇ ਮਾਹਿਰ ਸਨ ਜੋ ਸਾਨੂੰ ਗਾਈਡ ਕਰਦੇ ਸਨ ਤਾਂ ਜੋ ਅਸੀਂ ਸਕ੍ਰੀਨ ’ਤੇ ਆਥੈਂਟਿਕ ਲੱਗੀਏ।

Q : ਆਪਣੇ ਕਰੀਅਰ ਨੂੰ ਲੈ ਕੇ ਕੀ ਤੁਸੀਂ ਸੰਤੁਸ਼ਟ ਹੋ?

ਕੰਮ ਤੋਂ ਖੁਸ਼ ਹਾਂ, ਪਰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ। ਮੈਨੂੰ ਲੱਗਦਾ ਹੈ ਕਿ ਇਹ ਭੁੱਖ ਹੀ ਮੈਨੂੰ ਅੱਗੇ ਵਧਣ ਦੀ ਤਾਕਤ ਦਿੰਦੀ ਹੈ। ਮੈਂ ਗ੍ਰੇਟਫੁਲ ਹਾਂ ਅਤੇ ਆਪਣੇ ਕੰਮ ’ਤੇ ਭਰੋਸਾ ਰੱਖਦਾ ਹਾਂ। ਸੰਤੁਸ਼ਟੀ ਦੀ ਗੱਲ ਕਰੀਏ ਤਾਂ ਸ਼ਾਇਦ ਉਹ ਮੈਨੂੰ ਕਦੇ ਹੋਵੇਗੀ ਹੀ ਨਹੀਂ।

Q : ਇਸ ਸ਼ੋਅ ਵਿਚ ਤੁਹਾਡੇ ਕਿਰਦਾਰ ਦੀਆਂ ਪਰਤਾਂ ਕਾਫ਼ੀ ਡੂੰਘੀਆਂ ਹਨ, ਤੁਸੀਂ ਇਸ ਨੂੰ ਕਿਵੇਂ ਸੰਭਾਲਿਆ?

-ਇਹ ਸਭ ਚੰਗੀ ਰਾਈਟਿੰਗ ਦੀ ਵਜ੍ਹਾ ਕਰ ਕੇ ਆਸਾਨ ਹੋ ਜਾਂਦਾ ਹੈ। ਡਾਇਰੈਕਟਰ ਨਿਕੋਲਸ ਨੇ ਸਾਨੂੰ ਕਾਫ਼ੀ ਫ੍ਰੀਡਮ ਦਿੱਤੀ। ਅਸੀਂ ਆਪਣੇ ਡਾਇਲਾਗਸ ਵਿਚ ਬਦਲਾਅ ਕਰ ਸਕਦੇ ਸੀ, ਜਿਸ ਨਾਲ ਕਿਰਦਾਰ ਹੋਰ ਸੁਭਾਵਿਕ ਲੱਗੇ। ਇਹ ਤਰੀਕਾ ਇਕ ਐਕਟਰ ਨੂੰ ਆਪਣੇ ਅਨੁਸਾਰ ਕਿਰਦਾਰ ਨਿਭਾਉਣ ਦੀ ਆਜ਼ਾਦੀ ਦਿੰਦਾ ਹੈ, ਜਿਸ ਵਿਚ ਹੋਰ ਮਜ਼ਾ ਆਉਂਦਾ ਹੈ।

ਮੋਨਾ ਸਿੰਘ

ਜੈਨ-ਜ਼ੈੱਡ ਤੋਂ ਸਿੱਖਣ ਨੂੰ ਵੀ ਮਿਲਦਾ ਹੈ ਤੇ ਉਨ੍ਹਾਂ ਨੂੰ ਸਿਖਾਉਣ ਨੂੰ ਵੀ

Q: ਸ਼ੂਟਿੰਗ ਦੀਆਂ ਕਿਹੜੀਆਂ ਯਾਦਾਂ ਸਭ ਤੋਂ ਖ਼ਾਸ ਰਹੀਆਂ?

ਅਸੀਂ ਦਿੱਲੀ ਵਿਚ ਸ਼ੂਟ ਕੀਤਾ ਅਤੇ ਬਹੁਤ ਮਜ਼ਾ ਆਇਆ। ਗਰਮੀ ਜ਼ਰੂਰ ਸੀ ਪਰ ਅਸੀਂ ਖਾਨ ਮਾਰਕੀਟ, ਹੌਜ਼ ਖਾਸ ਵਰਗੀਆਂ ਥਾਵਾਂ ’ਤੇ ਘੁੰਮਣਾ-ਫਿਰਨਾ ਅਤੇ ਖਾਣਾ ਖੂਬ ਇੰਜੋਏ ਕੀਤਾ। ਦਿੱਲੀ ਦੀ ਫੀਲ, ਉੱਥੋਂ ਦੇ ਲੋਕ ਅਤੇ ਖਾਣਾ ਸਭ ਬਹੁਤ ਸ਼ਾਨਦਾਰ ਸੀ

Q: ਅੱਜ ਦੀ ਜੈਨ-ਜ਼ੈੱਡ ਬਾਰੇ ਤੁਹਾਡੀ ਕੀ ਰਾਏ ਹੈ?

ਜੈਨ-ਜ਼ੈੱਡ ਬਹੁਤ ਕਲੀਅਰ ਹੈ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ ਅਤੇ ਕੀ ਨਹੀਂ। ਇਹ ਚੀਜ਼ ਸਾਡੇ ਸਮੇਂ ਵਿਚ ਨਹੀਂ ਸੀ। ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਅਤੇ ਉਨ੍ਹਾਂ ਨੂੰ ਸਿਖਾਉਣ ਦਾ ਮੌਕਾ ਵੀ ਮਿਲਦਾ ਹੈ। ਸਾਨੂੰ ਚੀਜ਼ਾਂ ਬਾਰੇ ਓਨੀ ਜਾਣਕਾਰੀ ਨਹੀਂ ਹੁੰਦੀ ਸੀ ਪਰ ਇਹ ਪੀੜ੍ਹੀ ਕਾਫ਼ੀ ਸਮਾਰਟ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਸ਼ੋਅ ਬਿਲਕੁਲ ਸਹੀ ਸਮੇਂ ’ਤੇ ਆ ਰਿਹਾ ਹੈ।

Q: ਤੁਹਾਡੇ ਕਰੀਅਰ ਵਿਚ ਇਹ ਫੇਜ਼ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ?

ਇਹ ਮੇਰੇ ਲਈ ਬਹੁਤ ਚੰਗਾ ਸਮਾਂ ਹੈ। ਮੈਨੂੰ ਵੱਖ-ਵੱਖ ਤਰ੍ਹਾਂ ਦੇ ਰੋਲ ਮਿਲ ਰਹੇ ਹਨ। ਮੈਂ ਹਮੇਸ਼ਾ ਸਬਰ ਰੱਖਿਆ ਅਤੇ ਆਪਣੇ ਕੰਮ ’ਤੇ ਭਰੋਸਾ ਕੀਤਾ। ਮੈਂ ਕਿਸੇ ਚੀਜ਼ ਦੇ ਪਿੱਛੇ ਭੱਜਦੀ ਨਹੀਂ ਹਾਂ, ਬਸ ਚੰਗਾ ਕੰਮ ਕਰਨਾ ਚਾਹੁੰਦੀ ਹਾਂ। ਮੈਨੂੰ ਕੁਝ ਪਰੂਫ ਕਰਨ ਦੀ ਕਾਹਲੀ ਨਹੀਂ ਹੈ। ਮੈਂ ਇੱਥੇ ਹੀ ਹਾਂ, ਰਿਟਾਇਰ ਨਹੀਂ ਹੋ ਰਹੀ। ਜੇ ਤੁਸੀਂ ਇੰਤਜ਼ਾਰ ਕਰੋਗੇ, ਤਾਂ ਚੰਗੀ ਸਕ੍ਰਿਪਟ ਤੁਹਾਨੂੰ ਜ਼ਰੂਰ ਮਿਲੇਗੀ।

Q: ਸੰਨੀ ਦਿਓਲ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?

ਉਹ ਬਹੁਤ ਹੀ ਨਿਮਰ ਅਤੇ ਸ਼ਾਂਤ ਇਨਸਾਨ ਹਨ। ਫ਼ਿਲਮਾਂ ਵਿਚ ਜਿਵੇਂ ਉਹ ਦਿਸਦੇ ਹਨ, ਅਸਲ ਜ਼ਿੰਦਗੀ ਵਿਚ ਬਿਲਕੁਲ ਵੱਖਰੇ ਹਨ। ਉਨ੍ਹਾਂ ਤੋਂ ਮੈਂ ਸਿੱਖਿਆ ਕਿ ਜ਼ਿੰਦਗੀ ਨੂੰ ਬੈਲੇਂਸ ਕਿਵੇਂ ਕਰਨਾ ਹੈ-ਕੰਮ ਵੀ ਅਤੇ ਬ੍ਰੇਕ ਵੀ। ਬਾਰਡਰ-2 ਮੇਰੇ ਲਈ ਬਹੁਤ ਇਮੋਸ਼ਨਲ ਹੈ ਕਿਉਂਕਿ ਮੇਰੇ ਪਾਪਾ 1971 ਦੀ ਜੰਗ ਦਾ ਹਿੱਸਾ ਰਹੇ ਹਨ। ਇਹ ਮੇਰੇ ਲਈ ਇਕ ਤਰ੍ਹਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਂਗ ਸੀ।

Q: ਅੱਜ ਦੇ ਬੱਚਿਆਂ ਲਈ ਕੀ ਸੰਦੇਸ਼ ਦੇਣਾ ਚਾਹੋਗੇ?

ਮਿਹਿਰ ਆਹੂਜਾ: ਜਿਵੇਂ ਅਸੀਂ ਸ਼ੋਅ ਵਿਚ ਦਿਖਾ ਰਹੇ ਹਾਂ, ਬੱਚਿਆਂ ਨੂੰ ਆਪਣੇ ਸਿੰਗਲ ਪੇਰੈਂਟਸ ਬਾਰੇ ਵੀ ਸੋਚਣਾ ਚਾਹੀਦਾ ਹੈ। ਜੇ ਉਹ ਚਾਹੁਣ, ਤਾਂ ਉਨ੍ਹਾਂ ਨੂੰ ਦੂਜੀ ਵਾਰ ਪਿਆਰ ਪਾਉਣ ਵਿਚ ਮਦਦ ਕਰਨੀ ਚਾਹੀਦੀ ਹੈ।

ਮੋਨਾ ਸਿੰਘ: ਸਾਨੂੰ ਮਾਵਾਂ ਨੂੰ ਸਿਰਫ਼ ਇਕ ਬਾਕਸ ਵਿਚ ਬੰਦ ਕਰ ਕੇ ਨਹੀਂ ਰੱਖਣਾ ਚਾਹੀਦਾ। ਉਨ੍ਹਾਂ ਦੀ ਵੀ ਆਪਣੀ ਜ਼ਿੰਦਗੀ, ਸੁਪਨੇ ਅਤੇ ਇੱਛਾਵਾਂ ਹੁੰਦੀਆਂ ਹਨ। ਉਨ੍ਹਾਂ ਨੂੰ ਵੀ ਦੂਜਾ ਮੌਕਾ ਮਿਲਣਾ ਚਾਹੀਦਾ ਹੈ।


author

cherry

Content Editor

Related News