'ਬਿਗ ਬੌਸ 15' : ਆਖਿਰੀ ਸਮੇਂ 'ਚ ਹੋਈ ਜੈ ਭਾਨੁਸ਼ਾਲੀ ਦੀ ਘਰ 'ਚ ਐਂਟਰੀ, ਸ਼ੋਅ 'ਚ ਦਿਖਣਗੇ ਸਲਮਾਨ ਦੇ ਡਾਂਸ ਮੂਵਸ
Friday, Oct 01, 2021 - 01:35 PM (IST)

ਮੁੰਬਈ- 'ਬਿਗ ਬੌਸ 15' ਦੇ ਸ਼ੁਰੂ ਹੋਣ 'ਚ ਸਿਰਫ ਕੁਝ ਹੀ ਘੰਟੇ ਰਹਿ ਗਏ ਹਨ ਅਤੇ ਇਸ ਵਿਚਾਲੇ ਇਸ ਦੇ ਮੁਕਾਬਲੇਬਾਜ਼ਾਂ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਸਲਮਾਨ ਖਾਨ ਦੇ ਇਸ ਸ਼ੋਅ 'ਚ ਮਸ਼ਹੂਰ ਟੀਵੀ ਸਟਾਰ ਅਤੇ ਹੋਸਟ ਜੈ ਭਾਨੁਸ਼ਾਲੀ ਦੀ ਐਂਟਰੀ ਹੋਣ ਜਾ ਰਹੀ ਹੈ। ਜੈ ਭਾਨੁਸ਼ਾਲੀ ਉਂਝ ਤਾਂ 'ਬਿਗ ਬੌਸ' 'ਚ ਪਹਿਲੇ ਵੀ ਇਕ ਮਹਿਮਾਨ ਦੇ ਤੌਰ 'ਤੇ ਨਜ਼ਰ ਆ ਚੁੱਕੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਉਹ ਮੁਕਾਬਲੇਬਾਜ਼ ਦੇ ਰੂਪ 'ਚ ਐਂਟਰੀ ਲੈਣਗੇ।
ਰਿਪੋਰਟ ਮੁਤਾਬਕ ਜੈ ਭਾਨੁਸ਼ਾਲੀ ਨੂੰ ਮੇਕਅਰਸ ਨੇ ਇਸ ਸ਼ੋਅ ਦੇ ਲਈ ਰਾਤੋਂ-ਰਾਤ ਸਾਈਨ ਕੀਤਾ ਹੈ। ਸ਼ੋਅ ਨਾਲ ਜੁੜੇ ਇਕ ਸੋਰਸ ਨੇ ਦੱਸਿਆ ਕਿ ਅਸੀਂ 'ਬਿਗ ਬੌਸ 15' ਲਈ ਕੁੱਝ ਪ੍ਰਸਿੱਧ ਟੀਵੀ ਅਦਾਕਾਰ ਦੀ ਤਲਾਸ਼ ਕਰ ਰਹੇ ਸੀ। ਮੁਕਾਬਲੇਬਾਜ਼ ਦੀ ਬਿਗ ਬੌਸ ਦੇ ਘਰ 'ਚ ਐਂਟਰੀ ਤੋਂ ਇਕ ਦਿਨ ਪਹਿਲੇ ਹੀ ਜੈ ਦੇ ਨਾਲ ਡੀਲ ਫਾਈਨਲ ਹੋਈ।
ਜੈ ਆ ਚੁੱਕੇ ਹਨ ਇਨ੍ਹਾਂ ਪ੍ਰਾਜੈਕਟ 'ਚ ਨਜ਼ਰ
ਦੱਸ ਦੇਈਏ ਕਿ ਜੈ ਭਾਨੁਸ਼ਾਲੀ ਟੀਵੀ ਸ਼ੋਅ 'ਧੂਮ ਮਚਾਓ ਧੂਮ' ਨਾਲ ਟੀਵੀ ਦੀ ਦੁਨੀਆ 'ਚ ਕਦਮ ਰੱਖੇ ਸਨ ਪਰ ਉਨ੍ਹਾਂ ਨੂੰ ਸਭ ਤੋਂ ਵੱਡਾ ਬਰੇਕ ਏਕਤਾ ਕਪੂਰ ਦੇ ਟੀਵੀ ਸ਼ੋਅ 'ਕਯਾਮਤ' ਨਾਲ ਮਿਲਿਆ। ਇਸ ਸ਼ੋਅ 'ਚ ਨਿਭਾਏ ਨੀਵ ਸ਼ੇਰਗਿੱਲ ਦੇ ਕਿਰਦਾਰ ਨੇ ਉਨ੍ਹਾਂ ਨੂੰ ਰਾਤੋਂ-ਰਾਤ ਮਸ਼ਹੂਰ ਕਰ ਦਿੱਤਾ ਹੈ। ਜੈ ਨੇ ਇਸ ਤੋਂ ਬਾਅਦ ਕਈ ਹੋਰ ਡੇਲੀ ਅਤੇ ਰਿਐਲਿਟੀ ਸ਼ੋਅ ਕੀਤੇ। ਟੀਵੀ ਤੋਂ ਇਲਾਵਾ ਜੈ ਬਾਲੀਵੁੱਡ 'ਚ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ 'ਹੇਟ ਸਟੋਰੀ 2', 'ਦੇਸੀ ਕੱਟੇ' ਅਤੇ 'ਇਕ ਪਹੇਲੀ ਲੀਲਾ' 'ਚ ਕੰਮ ਕੀਤਾ।
ਗ੍ਰੈਂਡ ਪ੍ਰੀਮੀਅਰ 'ਤੇ ਸਲਮਾਨ ਦਾ ਜ਼ਬਰਦਸਤ ਡਾਂਸ
ਉਧਰ ਮੇਕਅਰਸ ਨੇ 'ਬਿਗ ਬੌਸ 15' ਦੀ ਗ੍ਰੈਂਡ ਪ੍ਰੀਮੀਅਰ ਨਾਈਟ ਦਾ ਪ੍ਰੋਮੋ ਵੀ ਰਿਲੀਜ਼ ਕੀਤਾ ਹੈ ਜਿਸ 'ਚ ਸਲਮਾਨ ਖਾਨ ਆਪਣੇ ਹਿੱਟ ਗਾਣੇ 'ਜੰਗਲ ਹੈ ਆਧੀ ਰਾਤ ਹੈ' 'ਤੇ ਧਮਾਕੇਦਾਰ ਡਾਂਸ ਮੂਵਸ ਕਰਦੇ ਦਿਖ ਰਹੇ ਹਨ। ਇਸ ਵਾਰ 'ਬਿਗ ਬੌਸ 15' ਦੀ ਥੀਮ 'ਸੰਕਟ ਇਨ ਜੰਗਲ ਹੈ'। ਘਰ 'ਚ ਐਂਟਰੀ ਕਰਨ ਤੋਂ ਪਹਿਲਾਂ ਮੁਕਾਬਲੇਬਾਜ਼ ਨੂੰ ਕੁਝ ਹਫਤੇ ਜੰਗਲ 'ਚ ਬਿਤਾਉਣੇ ਹੋਣਗੇ, ਜਿਥੇ ਉਨ੍ਹਾਂ ਨੇ ਨਾਮਾਤਰ ਹੀ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਜੋ ਮੁਕਾਬਲੇਬਾਜ਼ 'ਵਿਸ਼ਵ ਸੁੰਦਰੀ' ਵਲੋਂ ਦਿੱਤੇ ਗਏ ਟਾਸਕ 'ਚ ਸਫਲ ਹੋਣਗੇ, ਉਨ੍ਹਾਂ ਨੂੰ ਮੁੱਖ ਘਰ 'ਚ ਐਂਟਰੀ ਮਿਲੇਗੀ।