...ਜਦੋਂ ਇਅਰਰਿੰਗ ''ਚ ਫਸੇ ਮਾਸਕ ਨੂੰ ਨਹੀਂ ਕੱਢ ਪਾ ਰਹੀ ਸੀ ਕਿਆਰਾ, ਆਮਿਰ ਨੇ ਇੰਝ ਕੀਤੀ ਮਦਦ

Friday, Aug 13, 2021 - 10:44 AM (IST)

...ਜਦੋਂ ਇਅਰਰਿੰਗ ''ਚ ਫਸੇ ਮਾਸਕ ਨੂੰ ਨਹੀਂ ਕੱਢ ਪਾ ਰਹੀ ਸੀ ਕਿਆਰਾ, ਆਮਿਰ ਨੇ ਇੰਝ ਕੀਤੀ ਮਦਦ

ਮੁੰਬਈ : ਬਾਲੀਵੁੱਡ ਦੇ ਪਰਫੈਕਸ਼ਨਿਸਟ ਆਮਿਰ ਖ਼ਾਨ ਅਤੇ ਕਿਆਰਾ ਅਡਵਾਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ ਵਿਚ ਵਾਇਰਲ ਹੋ ਰਿਹਾ ਹੈ। ਵੀਡੀਓ ਕਿਸੇ ਇਵੈਂਟ ਦੀ ਹੈ, ਜਿਸ ਵਿਚ ਆਮਿਰ ਅਤੇ ਕਿਆਰਾ ਸ਼ਾਮਲ ਹੋਏ ਸਨ। ਦੋਵੇਂ ਕਲਾਕਾਰ ਚਿਹਰੇ ’ਤੇ ਮਾਸਕ ਲਗਾ ਕੇ ਸਟੇਜ ’ਤੇ ਪਹੁੰਚਦੇ ਹਨ। ਫੋਟੋਗ੍ਰਾਫਰਾਂ ਨੂੰ ਪੋਜ਼ ਦੇਣ ਲਈ ਦੋਵੇਂ ਮਾਸਕ ਹਟਾਉਂਦੇ ਹਨ।


ਆਮਿਰ ਤਾਂ ਆਪਣਾ ਮਾਸਕ ਗਲੇ ਵਿਚ ਲਟਕਾ ਲੈਂਦੇ ਹਨ ਪਰ ਕਿਆਰਾ ਦਾ ਮਾਸਕ ਉਨ੍ਹਾਂ ਦੇ ਈਅਰ ਰਿੰਗਸ ਵਿਚ ਫਸ ਜਾਂਦਾ ਹੈ। ਕਿਆਰਾ ਕਾਫੀ ਕੋਸ਼ਿਸ਼ ਕਰਦੀ ਹੈ ਪਰ ਮਾਸਕ ਨਹੀਂ ਨਿਕਲ ਪਾਉਂਦਾ ਹੈ। ਆਮਿਰ ਦੀ ਨਜ਼ਰ ਮਾਸਕ ਨਾਲ ਜੂਝਦੀ ਕਿਆਰਾ ’ਤੇ ਪੈਂਦੀ ਹੈ। ਫਿਰ ਇਸ਼ਾਰਿਆਂ ਵਿਚ ਪੁੱਛਦੇ ਹਨ ਕਿ ਕੀ ਕਿਆਰਾ ਨੂੰ ਮਦਦ ਚਾਹੀਦੀ ਹੈ? ਕਿਆਰਾ ਮੁਸਕਰਾਉਂਦੇ ਹੋਏ ਆਮਿਰ ਕੋਲ ਆਉਂਦੀ ਹੈ ਅਤੇ ਆਮਿਰ ਉਨ੍ਹਾਂ ਦੇ ਮਾਸਕ ਦੀ ਡੋਰੀ ਨੂੰ ਈਅਰ ਰਿੰਗਸ ਵਿਚੋਂ ਕੱਢਣ ਦੀ ਕੋਸ਼ਿਸ਼ ਕਰਨ ਲੱਗਦੇ ਹਨ।

Kiara Advani Opens up About Being Trolled After Her 'Leaf Picture' by  Dabboo Ratnani Went Up
ਆਮਿਰ ਲਈ ਵੀ ਇਹ ਕੰਮ ਆਸਾਨ ਨਹੀਂ ਸੀ। ਹਾਲਾਂਕਿ ਉਨ੍ਹਾਂ ਨੂੰ ਮਾਸਕ ਕੱਢਣ 'ਚ ਕਾਮਯਾਬੀ ਮਿਲ ਜਾਂਦੀ ਹੈ। 


author

Aarti dhillon

Content Editor

Related News