UK ਜਾ ਰਹੇ ਹੋ ਤਾਂ ਕੋਰੋਨਾ ਰਿਪੋਰਟ ਨਾ ਹੋਣ ''ਤੇ ਲੱਗੇਗਾ 50,000 ਰੁ: ਜੁਰਮਾਨਾ

Friday, Jan 08, 2021 - 11:21 PM (IST)

UK ਜਾ ਰਹੇ ਹੋ ਤਾਂ ਕੋਰੋਨਾ ਰਿਪੋਰਟ ਨਾ ਹੋਣ ''ਤੇ ਲੱਗੇਗਾ 50,000 ਰੁ: ਜੁਰਮਾਨਾ

ਲੰਡਨ- ਹੁਣ ਯੂ. ਕੇ. ਪਹੁੰਚਣ ਵਾਲੇ ਸਾਰੇ ਯਾਤਰੀਆਂ ਨੂੰ ਇਹ ਸਾਬਤ ਕਰਨ ਦੀ ਜ਼ਰੂਰਤ ਹੋਵੇਗੀ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਨਹੀਂ ਹੈ। ਇਸ ਲਈ ਆਪਣੀ ਯਾਤਰਾ ਸ਼ੁਰੂ ਕਰਨ ਦੇ 72 ਘੰਟਿਆਂ ਦੇ ਅੰਦਰ-ਅੰਦਰ ਕਰਾਏ ਗਏ ਟੈਸਟ ਦੀ ਨੈਗੇਟਿਵ ਕੋਰੋਨਾ ਰਿਪੋਰਟ ਦਿਖਾਉਣੀ ਹੋਵੇਗੀ।

ਬ੍ਰਿਟਿਸ਼ ਸਰਕਾਰ ਵੱਲੋਂ ਐਲਾਨੇ ਗਏ ਨਵੇਂ ਨਿਯਮਾਂ ਤਹਿਤ ਨੈਗੇਟਿਵ ਕੋਰੋਨਾ ਟੈਸਟ ਦੇ ਸਬੂਤ ਨਾ ਪੇਸ਼ ਕਰਨ ਦੀ ਸੂਰਤ ਵਿਚ ਵਿਅਕਤੀ ਨੂੰ ਤੁਰੰਤ 500 ਪੌਂਡ ਦਾ ਜੁਰਮਾਨਾ ਕੀਤਾ ਜਾਵੇਗਾ, ਜੋ ਭਾਰਤੀ ਕਰੰਸੀ ਵਿਚ ਲਗਭਗ 50,000 ਰੁਪਏ ਬਣਦਾ ਹੈ। ਬ੍ਰਿਟਿਸ਼ ਸਰਕਾਰ ਨੇ ਦੇਸ਼ਾਂ ਦੀ ਇਕ ਸੂਚੀ ਬਣਾਈ ਹੈ, ਜਿਨ੍ਹਾਂ ਤੋਂ ਇਲਾਵਾ ਹੋਰ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਨੂੰ ਨੈਗੇਟਿਵ ਟੈਸਟ ਹੋਣ ਦੇ ਬਾਵਜੂਦ 10 ਦਿਨਾਂ ਲਈ ਇਕਾਂਤਵਾਸ ਰਹਿਣਾ ਹੋਵੇਗਾ।

ਇਹ ਨਿਯਮ ਅਗਲੇ ਹਫ਼ਤੇ ਹਵਾਈ ਜਹਾਜ਼, ਜਲ ਮਾਰਗ ਜਾਂ ਰੇਲ ਰਾਹੀਂ ਬ੍ਰਿਟੇਨ ਪਹੁੰਚਣ ਵਾਲੇ ਯਾਤਰੀਆਂ ਲਈ ਲਾਗੂ ਹੋਣਗੇ। ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਦਾ ਉਦੇਸ਼ ਕੋਵਿਡ-19 ਦੇ ਨਵੇਂ ਸਟ੍ਰੇਨ ਨੂੰ ਯੂ. ਕੇ. ਵਿਚ ਆਉਣ ਤੋਂ ਰੋਕਣਾ ਹੈ, ਜੋ ਕਿ ਡੈਨਮਾਰਕ ਅਤੇ ਦੱਖਣੀ ਅਫਰੀਕਾ ਵਿਚ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ- ਮਹਿੰਦਰਾ ਗੱਡੀ ਖ਼ਰੀਦਣੀ ਹੋਈ ਮਹਿੰਗੀ, ਕੀਮਤਾਂ 'ਚ 40,000 ਰੁ: ਤੱਕ ਦਾ ਵਾਧਾ

PunjabKesari

ਇਹ ਵੀ ਪੜ੍ਹੋ- ਬ੍ਰਿਸਬੇਨ 'ਚ ਨਵਾਂ ਸਟ੍ਰੇਨ ਮਿਲਣ ਪਿਛੋਂ ਆਸਟ੍ਰੇਲੀਆ ਜਾਣ ਵਾਲਿਆਂ ਲਈ ਵੱਡੀ ਖ਼ਬਰ

ਬ੍ਰਿਟਿਸ਼ ਟ੍ਰਾਂਸਪੋਰਟ ਮੰਤਰੀ ਗ੍ਰਾਂਟ ਸ਼ੈੱਪਸ ਨੇ ਕਿਹਾ ਕਿ ਇੰਪੋਰਟਡ ਮਾਮਲੇ ਰੋਕਣ ਲਈ ਪਹਿਲਾਂ ਤੋਂ ਵੀ ਮਹੱਤਵਪੂਰਨ ਉਪਾਅ ਲਾਗੂ ਹਨ ਪਰ ਨਵੇਂ ਸਟ੍ਰੇਨ ਦੀ ਵਜ੍ਹਾ ਨਾਲ ਕੌਮਾਂਤਰੀ ਪੱਧਰ 'ਤੇ ਪੈਦਾ ਹੋਈ ਚਿੰਤਾ ਨੂੰ ਦੇਖਦੇ ਹੋਏ ਹੋਰ ਸਾਵਧਾਨੀਆ ਵੀ ਵਰਤਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰਨ ਦੇ ਨਾਲ ਯਾਤਰਾ ਤੋਂ ਪਹਿਲਾਂ ਟੈਸਟ ਜ਼ਰੂਰੀ ਕਰਨਾ ਵਾਇਰਸ ਨੂੰ ਕੰਟਰੋਲ ਕਰਨ ਵਿਚ ਸਾਡੀ ਸਹਾਇਤਾ ਕਰੇਗਾ। ਗੌਰਤਲਬ ਹੈ ਕਿ ਮਾਮਲੇ ਵਧਣ ਕਾਰਨ ਯੂ. ਕੇ. ਵਿਚ ਤੀਜੀ ਵਾਰ ਤਾਲਾਬੰਦੀ ਲਾਈ ਗਈ ਹੈ। ਹੁਣ ਤੱਕ 78,000 ਤੋਂ ਵੱਧ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਨਵੇਂ ਨਿਯਮਾਂ ਤਹਿਤ ਯਾਤਰੀਆਂ ਨੂੰ ਬੋਰਡਿੰਗ ਤੋਂ ਪਹਿਲਾਂ ਆਪਣੇ ਨੈਗੇਟਿਵ ਟੈਸਟ ਦੇ ਨਤੀਜੇ ਦਿਖਾਉਣ ਦੀ ਜ਼ਰੂਰਤ ਹੋਵੇਗੀ। ਹਾਲਾਂਕਿ, 11 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਦਿੱਤੀ ਗਈ ਹੈ।

UK ਦੇ ਨਵੇਂ ਨਿਯਮ ਨੂੰ ਲੈ ਕੇ ਕੀ ਹੈ ਤੁਹਾਡੀ ਰਾਇ, ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News