ਸਿੱਖ ਐਜੂਕੇਸ਼ਨ ਕੌਂਸਲ ਯੂ. ਕੇ. ਵੱਲੋਂ ਦੋ ਰੋਜ਼ਾ ਪੰਜਾਬੀ ਕਾਨਫਰੰਸ ਯੂਕੇ 2023 ਦਾ ਸਫ਼ਲ ਆਯੋਜਨ

Wednesday, Aug 02, 2023 - 04:59 AM (IST)

ਸਿੱਖ ਐਜੂਕੇਸ਼ਨ ਕੌਂਸਲ ਯੂ. ਕੇ. ਵੱਲੋਂ ਦੋ ਰੋਜ਼ਾ ਪੰਜਾਬੀ ਕਾਨਫਰੰਸ ਯੂਕੇ 2023 ਦਾ ਸਫ਼ਲ ਆਯੋਜਨ

ਲੈਸਟਰ ਯੂ.ਕੇ. (ਮਨਦੀਪ ਖੁਰਮੀ ਹਿੰਮਤਪੁਰਾ) : ਸਿੱਖ ਐਜੂਕੇਸ਼ਨ ਕੌਂਸਲ ਯੂ. ਕੇ. ਵੱਲੋਂ ਪੰਜਾਬੀ ਬੋਲੀ ਅਤੇ ਲਿੱਪੀ ਨੂੰ ਮੁੱਖ ਕੇ ਦੋ ਰੋਜ਼ਾ ਪੰਜਾਬੀ ਕਾਨਫਰੰਸ ਯੂਕੇ 2023 ਦਾ 29-30 ਜੁਲਾਈ ਨੂੰ ਸਫ਼ਲ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਵਿਚ ਜਿੱਥੇ ਪੰਜਾਬੀ ਬੋਲੀ ਅਤੇ ਲਿੱਪੀ ਨੂੰ ਮੁੱਖ ਰੱਖਿਆ ਗਿਆ। ਸ਼ੁਰੂਆਤ ਹਰਵਿੰਦਰ ਸਿੰਘ ਵੱਲੋਂ ਸਿੱਖ ਐਜੂਕੇਸ਼ਨ ਬਾਰੇ ਜਾਣਕਾਰੀ ਦੇ ਕੇ ਅਤੇ ਕਾਨਫਰੰਸ ਦੇ ਉਦੇਸ਼ ਬਾਰੇ ਚਾਨਣਾ ਪਾਇਆ ਗਿਆ। ਪਹਿਲੇ ਦਿਨ ਦੇ ਪਹਿਲੇ ਸੈਸ਼ਨ ਵਿਚ ਯੂਕੇ ਵਿਚ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਦੀ ਸਿਖਲਾਈ ਉੱਪਰ ਵਰਕਸ਼ਾਪ ਲਗਾਈ ਗਈ, ਜਿਸ ਵਿਚ ਉਨ੍ਹਾਂ ਵੱਲੋਂ ਪੜ੍ਹਾਈ ਸਬੰਧੀ ਆ ਰਹੀਆਂ ਮੁਸ਼ਕਿਲਾਂ ਵਿਚਾਰ ਆਦਿ ਮੁੱਖ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : NIA ਦੀਆਂ ਟੀਮਾਂ ਨੇ ਫਗਵਾੜਾ ਦੇ 2 ਪਿੰਡਾਂ ਦੇ ਲੋਕਾਂ ਤੋਂ ਕੀਤੀ ਪੁੱਛਗਿੱਛ

PunjabKesari

ਦੂਸਰੇ ਸੈਸ਼ਨ ਵਿਚ ਪਹਿਲਾ ਪਰਚਾ ‘ਬਰਤਾਨੀਆ ਵਿਚ ਪੰਜਾਬੀ ਦੀ ਪੜ੍ਹਾਈ ਨਾਲ ਜੁੜੇ ਮਸਲੇ’ ਉੱਪਰ ਅਰਮਿੰਦਰ ਸਿੰਘ ਤੇ ਤਜਿੰਦਰ ਕੌਰ ਨੇ ਪਰਚਾ ਪੜ੍ਹਿਆ, ਜਿਸ ਦੀ ਪ੍ਰਧਾਨਗੀ ਰਸ਼ਪਾਲ ਕੌਰ ਸਿੰਘ ਨੇ ਕੀਤੀ। ਦੂਜਾ ਪਰਚਾ ‘ਪੰਜਾਬੀ ਦੀ ਪਰਿਭਾਸ਼ਕ ਸ਼ਬਦਾਵਲੀ ਦਾ ਵਿਕਾਸ’ ਡਾ. ਬਲਦੇਵ ਸਿੰਘ ਕੰਦੋਲਾ ਨੇ ਪੜ੍ਹਿਆ ਅਤੇ ਇਸ ਦੀ ਪ੍ਰਧਾਨਗੀ ਕੰਵਰ ਸਿੰਘ ਬਰਾੜ ਨੇ ਕੀਤੀ। ਤੀਸਰਾ ਪਰਚਾ ‘ਸਿੰਘ ਸਭਾ ਕਾਲ ਪੰਜਾਬੀ ਭਾਸ਼ਾ ਦੇ ਸੰਦਰਭ ਵਿਚ’ ਡਾ. ਅਵਤਾਰ ਸਿੰਘ ਨੇ ਪੜ੍ਹਿਆ ਅਤੇ ਇਸ ਦੀ ਪ੍ਰਧਾਨਗੀ ਡਾ. ਸੁਜਿੰਦਰ ਸਿੰਘ ਸੰਘਾ ਨੇ ਕੀਤੀ। ਇਸ ਤੋਂ ਬਾਅਦ ਵਿਸ਼ੇਸ਼ ਤੌਰ ’ਤੇ ਪੰਜਾਬ ਭਵਨ ਸਰੀ ਕੈਨੇਡਾ ਤੋਂ ਆਏ ਸੁੱਖੀ ਬਾਠ ਅਤੇ ਦਲਵੀਰ ਸਿੰਘ ਕਥੂਰੀਆ, ਮੋਤਾ ਸਿੰਘ ਸਰਾਏ ਸੰਚਾਲਕ ਪੰਜਾਬੀ ਸੱਥ ਯੂ. ਕੇ. ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਕਵੀ ਦਰਬਾਰ ਵੀ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਕਵੀਆਂ ਤੇ ਸ਼ਾਇਰਾਂ ਨੇ ਭਾਗ ਲਿਆ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਮਨਪ੍ਰੀਤ ਮੰਨਾ 3 ਦਿਨਾ ਪੁਲਸ ਰਿਮਾਂਡ ’ਤੇ, ਮੂਸੇਵਾਲਾ ਕਤਲਕਾਂਡ ’ਚ ਹਥਿਆਰ ਸਪਲਾਈ ਕਰਨ ਦਾ ਸ਼ੱਕ

PunjabKesari

ਦੂਸਰੇ ਦਿਨ ਦੀ ਸ਼ੁਰੂਆਤ ਕੰਵਰ ਸਿੰਘ ਬਰਾੜ ਨੇ ਸੰਖੇਪ ਜਾਣਕਾਰੀ ਦਿੰਦਿਆਂ ਸ਼ੁਰੂ ਕੀਤੀ ਅਤੇ ਇਸ ਤੋਂ ਬਾਅਦ ‘ਬਰਤਾਨਵੀ ਪੰਜਾਬੀ ਸਾਹਿਤ-ਇਕ ਸਰਵੇਖਣ’ ਬਲਵਿੰਦਰ ਸਿੰਘ ਚਾਹਲ ਨੇ ਆਪਣਾ ਪਰਚਾ ਪੜ੍ਹਿਆ, ਜਿਸ ਦੀ ਪ੍ਰਧਾਨਗੀ ਕੁਲਵੰਤ ਕੌਰ ਢਿੱਲੋਂ ਨੇ ਕੀਤੀ। ਇਸ ਤੋਂ ਬਾਅਦ ਨੁਜ਼ਹਤ ਅੱਬਾਸ ਅਤੇ ਅਬੁਜ਼ਰ ਮਾਦੂ ਨੇ ਪੰਜਾਬੀ ਬੋਲੀ ਉੱਪਰ ਬਕਮਾਲ ਨਾਟ ਕਲਾਕਾਰੀ ਪੇਸ਼ ਕੀਤੀ, ਜਿਸ ਨੇ ਹਾਜ਼ਰੀਨ ਦਾ ਧਿਆਨ ਹੀ ਨਹੀਂ ਖਿੱਚਿਆ ਸਗੋਂ ਬੋਲੀ ਸੰਬੰਧੀ ਚੰਗਾ ਸੁਨੇਹਾ ਵੀ ਛੱਡਿਆ। ਇਸ ਤੋਂ ਅਗਲਾ ਪਰਚਾ ‘ਜਪੁਜੀ ਸਾਹਿਬ ਦਾ ਪੰਜਾਬੀ ਸਾਹਿਤਕ ਪੱਖ’ ਬਾਰੇ ਅਸਮਾ ਕਾਦਰੀ ਨੇ ਪੜ੍ਹਿਆ ਅਤੇ ਇਸ ਦੀ ਪ੍ਰਧਾਨਗੀ ਡਾ. ਅਵਤਾਰ ਸਿੰਘ ਨੇ ਕੀਤੀ। ਇਸ ਸੈਸ਼ਨ ਦਾ ਅਖੀਰਲਾ ਪਰਚਾ ‘ਖੋਜ ਵਿਧੀਆਂ, ਭਾਸ਼ਾ ਤੇ ਰਾਜਨੀਤੀ ਵਿਚਕਾਰ ਸੰਬੰਧ ਅਤੇ ਪੰਜਾਬੀ ਭਾਸ਼ਾ ਦੀ ਖੋਜ’ ਜਿਸ ਬਾਰੇ ਡਾ. ਪਰਗਟ ਸਿੰਘ ਤੇ ਜਸਬੀਰ ਸਿੰਘ ਨੇ ਪਰਚਾ ਪੜ੍ਹਿਆ ਤੇ ਇਸ ਪਰਚੇ ਦੀ ਪ੍ਰਧਾਨਗੀ ਡਾ. ਸਾਧੂ ਸਿੰਘ ਨੇ ਕੀਤੀ।

PunjabKesari

ਇਸ ਸਮੇਂ ਵੱਖ ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਵੱਖ ਵੱਖ ਸ਼ਖਸੀਅਤਾਂ ਦਾ ਸਨਮਾਨ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਕੀਤਾ ਗਿਆ, ਜਿਨ੍ਹਾਂ ਵਿਚ ਰੂਪ ਢਿੱਲੋਂ, ਬਲਬੀਰ ਕੰਵਲ, ਬਲਿਹਾਰ ਸਿੰਘ ਰੰਧਾਵਾ, ਸੁਜਿੰਦਰ ਸਿੰਘ ਸੰਘਾ, ਡਾ ਗੁਰਦਿਆਲ ਸਿੰਘ ਰਾਏ, ਹਰਵਿੰਦਰ ਕੌਰ ਰਾਏ ਤੇ ਸਰੂਪ ਸਿੰਘ ਸ਼ਾਮਿਲ ਸਨ। ਇਸ ਤੋਂ ਬਾਅਦ ਅਵਤਾਰ ਸਿੰਘ ਨੇ ਸਾਰੀ ਕਾਨਫਰੰਸ ਦਾ ਸਾਰ ਪੇਸ਼ ਕੀਤਾ ਅਤੇ ਡਾ. ਪਰਗਟ ਸਿੰਘ ਵੱਲੋਂ ਸਭ ਦਾ ਧੰਨਵਾਦ ਅਤੇ ਭਵਿੱਖ ਦੀਆਂ ਨੀਤੀਆਂ ਬਾਰੇ ਚਾਨਣਾ ਪਾਇਆ ਗਿਆ। ਦੋਵੇਂ ਦਿਨ ਲੰਗਰ ਦਾ ਪ੍ਰਬੰਧ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਤੇ ਰਾਮਗੜ੍ਹੀਆ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਗਿਆ। ਸਮੁੱਚੀ ਕਾਨਫਰੰਸ ਦਾ ਸੰਚਾਲਨ ਰੂਪ ਦਵਿੰਦਰ, ਕੰਵਰ ਸਿੰਘ ਬਰਾੜ ਅਤੇ ਬਲਵਿੰਦਰ ਸਿੰਘ ਚਾਹਲ ਵੱਲੋਂ ਕੀਤਾ ਗਿਆ।


author

Manoj

Content Editor

Related News