ਪਾਕਿਸਤਾਨ ਤੋਂ ਬਾਅਦ ਹੁਣ ਬ੍ਰਿਟੇਨ 'ਤੇ ਵੀ ਮਹਿੰਗਾਈ ਦੀ ਮਾਰ, ਫਲਾਂ 'ਤੇ ਸਬਜ਼ੀਆਂ ਦੀ ਭਾਰੀ ਘਾਟ
Saturday, Feb 25, 2023 - 01:48 PM (IST)
ਬ੍ਰਿਟੇਨ- ਹੁਣ ਤੱਕ ਪਾਕਿਸਤਾਨ ਤੋਂ ਖ਼ਬਰ ਆ ਰਹੀ ਸੀ ਕਿ ਕੰਗਾਲੀ ਦਾ ਇਹ ਆਲਮ ਹੈ ਕਿ ਫਲ ਅਤੇ ਸਬਜ਼ੀਆਂ ਖਾਣੀਆਂ ਮੁਸ਼ਕਲ ਹੋ ਗਈਆਂ ਹਨ। ਹੁਣ ਬ੍ਰਿਟੇਨ ਵੀ ਪਾਕਿਸਤਾਨ ਦੇ ਰਾਹ 'ਤੇ ਹੈ। ਬ੍ਰਿਟੇਨ ਦੀਆਂ ਸੁਪਰਮਾਰਕੀਟਾਂ 'ਚ ਫਲਾਂ ਅਤੇ ਸਬਜ਼ੀਆਂ ਖਰੀਦਣ 'ਤੇ ਇੱਕ ਲਿਮਿਟ ਤੈਅ ਕਰ ਦਿੱਤੀ ਗਈ ਹੈ। ਬਾਜ਼ਾਰ 'ਚ ਦੁਕਾਨਾਂ ਦੀਆਂ ਸ਼ੈਲਫਾਂ ਖਾਲੀ ਪਈਆਂ ਹਨ। ਆਖਿਰ ਅਜਿਹੀ ਸਥਿਤੀ ਕਿਉਂ ਬਣੀ ਅਤੇ ਇਸ ਦੇ ਪਿੱਛੇ ਕੀ ਕਾਰਨ ਹੈ। ਆਓ ਜਾਣਦੇ ਹਾਂ।
ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ
ਖ਼ਬਰਾਂ ਮੁਤਾਬਕ ਬ੍ਰਿਟੇਨ ਦੀਆਂ ਸਭ ਤੋਂ ਵੱਡੀਆਂ ਸੁਪਰਮਾਰਕੀਟਾਂ ਐੱਲਡੀ, ਮੋਰੀਸਨ, ਐਸਦਾ ਅਤੇ ਟੈਸਕੋ ਨੇ ਸਬਜ਼ੀਆਂ ਦੀ ਖਰੀਦ 'ਤੇ ਲਿਮਿਟ ਤੈਅ ਕਰ ਦਿੱਤੀ ਹੈ। ਯਾਨੀ ਕੋਈ ਵੀ ਗਾਹਕ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਹਰੀਆਂ ਸਬਜ਼ੀਆਂ ਜਿਵੇਂ ਆਲੂ, ਖੀਰਾ, ਗੰਢੇ, ਟਮਾਟਰ ਅਤੇ ਸ਼ਿਮਲਾ ਮਿਰਚ ਨਹੀਂ ਖਰੀਦ ਸਕਦਾ। ਜਾਂ ਕਹਿ ਲਓ ਕਿ ਪੈਸੇ ਦੇਣ ਤੋਂ ਬਾਅਦ ਵੀ ਉਨ੍ਹਾਂ ਨੂੰ ਤੈਅ ਸੀਮਾ ਤੋਂ ਵੱਧ ਸਬਜ਼ੀਆਂ ਨਹੀਂ ਦਿੱਤੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਇੱਥੇ ਕੋਈ ਵੀ ਗਾਹਕ ਸਿਰਫ਼ 2 ਤੋਂ 3 ਟਮਾਟਰ ਹੀ ਖਰੀਦ ਸਕਦਾ ਹੈ। ਪਾਵ ਤੇ ਕਿਲੋ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ।
ਮਹਿੰਗਾਈ ਆਪਣੇ ਸਿਖ਼ਰ 'ਤੇ ਪਹੁੰਚ ਗਈ ਹੈ
ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
ਕਿਹਾ ਜਾ ਰਿਹਾ ਹੈ ਕਿ ਪੂਰੇ ਬ੍ਰਿਟੇਨ 'ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਕਮੀ ਹੋ ਗਈ ਹੈ। ਦੇਸ਼ ਦੇ ਲਗਭਗ ਸਾਰੇ ਛੋਟੇ-ਵੱਡੇ ਪਰਮਾਰਕੀਟ 'ਚ ਆਲੂ-ਗੰਢਿਆਂ ਸਮੇਤ ਸਾਰੀਆਂ ਹਰੀਆਂ ਸਬਜ਼ੀਆਂ ਦੀ ਕਮੀ ਹੋ ਗਈ ਹੈ। ਅਨਾਜ ਦੀ ਕਮੀ ਦਾ ਅੰਦਾਜ਼ਾ ਤੁਸੀਂ ਇਸ ਤੱਥ ਤੋਂ ਲਗਾ ਸਕਦੇ ਹੋ, ਕੋਈ ਵੀ ਵਿਅਕਤੀ ਦੋ ਤੋਂ ਵੱਧ ਆਲੂ ਨਹੀਂ ਖਰੀਦ ਸਕਦਾ ਹੈ। ਇਸ ਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਬ੍ਰਿਟੇਨ ਦੀ ਅਰਥਵਿਵਸਥਾ ਮੰਦੀ ਦੇ ਦੌਰ 'ਚੋਂ ਲੰਘ ਰਹੀ ਹੈ। ਇਹੀ ਕਾਰਨ ਹੈ ਕਿ ਇੱਥੇ ਮਹਿੰਗਾਈ ਆਪਣੇ ਸਿਖ਼ਰ 'ਤੇ ਪਹੁੰਚ ਗਈ ਹੈ। ਮਹਿੰਗਾਈ ਦੇ ਕਾਰਨ, ਸੀਮਾ ਸਭ ਤੋਂ ਪਹਿਲਾਂ ਬ੍ਰਿਟੇਨ ਦੇ ਤੀਜੇ ਸਭ ਤੋਂ ਵੱਡੇ ਕਰਿਆਨੇ ਦੀ ਦੁਕਾਨ ਐਸਦਾ ਦੁਆਰਾ ਨਿਰਧਾਰਤ ਕੀਤੀ ਗਈ ਸੀ। ਇਸ ਤੋਂ ਬਾਅਦ ਹੋਰ ਵੱਡੀਆਂ ਸੁਪਰਮਾਰਕੀਟਾਂ ਨੇ ਵੀ ਸੀਮਾ ਤੈਅ ਕਰਨੀ ਸ਼ੁਰੂ ਕਰ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਪੂਰਬੀ ਲੰਡਨ 'ਚ ਦੁਕਾਨਾਂ ਖਾਲੀ ਪਈਆਂ ਹਨ। ਲੋਕਾਂ ਨੂੰ ਫਲ ਅਤੇ ਸਬਜ਼ੀਆਂ ਖਰੀਦਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋ ਰਹੇ ਹਨ।
ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
5% ਟਮਾਟਰ ਅਤੇ 10% ਸਲਾਦ ਵਾਲੀਆਂ ਸਬਜ਼ੀਆਂ ਦਾ ਹੀ ਉਤਪਾਦਨ ਕਰਦਾ ਹੈ
ਦਰਅਸਲ, ਸਰਦੀਆਂ ਦੇ ਮੌਸਮ 'ਚ ਬ੍ਰਿਟੇਨ ਮੰਗ ਦੇ ਅਨੁਸਾਰ ਹਰੀਆਂ ਸਬਜ਼ੀਆਂ ਦੀ ਦਰਾਮਦ ਕਰਦਾ ਹੈ। ਉਹ ਟਮਾਟਰ, ਖੀਰੇ ਅਤੇ ਮਿਰਚਾਂ ਸਮੇਤ ਬਹੁਤ ਸਾਰੀਆਂ ਸਬਜ਼ੀਆਂ ਦੂਜੇ ਦੇਸ਼ਾਂ ਤੋਂ ਮਹਿੰਗੇ ਭਾਅ 'ਤੇ ਮੰਗਵਾਉਂਦਾ ਹੈ। ਇੱਕ ਰਿਪੋਰਟ ਦੇ ਅਨੁਸਾਰ ਉਹ ਸਰਦੀਆਂ ਦੇ ਮੌਸਮ 'ਚ ਹਰੀਆਂ ਸਬਜ਼ੀਆਂ ਦੀ ਆਪਣੀ ਜ਼ਰੂਰਤ ਦਾ ਲਗਭਗ 90 ਫ਼ੀਸਦੀ ਦਰਾਮਦ ਕਰਦਾ ਹੈ। ਕਿਉਂਕਿ ਸਰਦੀ ਜ਼ਿਆਦਾ ਹੋਣ ਕਾਰਨ ਬ੍ਰਿਟੇਨ 'ਚ ਹਰੀਆਂ ਸਬਜ਼ੀਆਂ ਦਾ ਉਤਪਾਦਨ ਬਹੁਤ ਘੱਟ ਹੋ ਜਾਂਦਾ ਹੈ। ਉਹ ਇਸ ਸਮੇਂ ਦੌਰਾਨ ਸਿਰਫ਼ 5% ਟਮਾਟਰ ਅਤੇ 10% ਸਲਾਦ ਹਰੀਆਂ ਸਬਜ਼ੀਆਂ ਪੈਦਾ ਕਰਨ ਦੇ ਯੋਗ ਹੈ। ਅਜਿਹੀ ਸਥਿਤੀ 'ਚ, ਸੁਪਰਮਾਰਕੀਟ ਲਈ ਸਟਾਕ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਦੇਸ਼ ਦੇ ਵੱਡੇ ਸੁਪਰਮਾਰਕੀਟਾਂ ਨੇ ਸਬਜ਼ੀਆਂ ਦੀ ਖਰੀਦ 'ਤੇ ਸੀਮਾ ਤੈਅ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਈ ਮਾਹਿਰਾਂ ਦਾ ਕਹਿਣਾ ਹੈ ਕਿ ਖ਼ਰਾਬ ਮੌਸਮ ਕਾਰਨ ਹਰੀਆਂ ਸਬਜ਼ੀਆਂ ਦੀ ਢੋਆ-ਢੁਆਈ 'ਚ ਕਮੀ ਆਈ ਹੈ। ਇਸ ਲਈ ਵੀ ਸੀਮਾ ਤੈਅ ਕੀਤੀ ਗਈ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।