ਲੰਡਨ ਭੰਡਾਰ ਐਕਸਚੇਂਜ ਅਤੇ ਡਿਊਸ਼ ਬੋਰਸ ਰਲੇਵੇਂ ''ਤੇ ਸਹਿਮਤ
Thursday, Mar 17, 2016 - 08:47 AM (IST)

ਲੰਡਨ— ਲੰਡਨ ਭੰਡਾਰ ਐਕਸਚੇਂਜ(ਐੱਲ.ਐੱਸ.ਈ.) ਅਤੇ ਡਿਊਸ਼ ਬੋਰਸ ''ਬਰਾਬਰ ਹਿੱਸੇ ਦੀ ਸ਼ਰਤ'' ''ਤੇ ਸਹਿਮਤ ਹੋ ਗਏ ਹਨ। ਇਸ ਦੀ ਘੋਸ਼ਣਾ ਐੱਲ.ਐੱਸ.ਈ. ਨੇ ਬੁੱਧਵਾਰ ਨੂੰ ਕੀਤੀ। ਇਸ ਵਿਚ ਐੱਲ.ਐੱਸ.ਈ. ਦੇ 45.6 ਫੀਸਦੀ ਅਤੇ ਡਿਊਸ਼ ਬੋਰਸ ਦੀ 54.4 ਫੀਸਦੀ ਹਿੱਸੇਦਾਰੀ ਹੈ।
ਇਸ ਸਮਝੌਤੇ ਨਾਲ ਲੰਡਨ ਇਕ ਲੀਡਿੰਗ ਗਲੋਬਲ ਫਾਇਨਾਂਸ ਕੇਂਦਰ ਅਤੇ ਫ੍ਰੈਂਕਫਰਟ, ਜੋ ਕਿ ਯੂਰਪੀ ਕੇਂਦਰੀ ਬੈਂਕ (ਈ. ਸੀ. ਬੀ.) ਦਾ ਇਕ ਘਰ ਹੈ, ਇਕ ਮੰਚ ''ਤੇ ਆ ਗਏ ਹਨ। ਸ਼ੇਅਰ ਬਾਜ਼ਾਰ ਵਿਚ ਐੱਲ.ਐੱਸ.ਈ. ਅਤੇ ਡਿਊਸ਼ ਬੋਰਸ ਦਾ ਪੂੰਜੀਕਰਣ ਬੁੱਧਵਾਰ ਨੂੰ ਲਗਭਗ 30 ਅਰਬ ਡਾਲਰ ਸੀ। ਸਮਝੌਤੇ ਮਗਰੋਂ ਬਣੇ ਗਰੁੱਪ ਦਾ ਕੇਂਦਰ ਲੰਡਨ ਅਤੇ ਫ੍ਰੈਂਕਫਰਟ ਵਿਚ ਹੋਵੇਗਾ। ਇਸ ਸਮਝੌਤੇ ਨੂੰ ਮੁਕਾਬਲੇਬਾਜ਼ਾਂ ਯੂਰੋਪੀਅਨ ਸੰਘ, ਸੰਯੁਕਤ ਰਾਜ ਅਮਰੀਕਾ ਅਤੇ ਰੂਸ ਤੋਂ ਮੰਜੂਰੀ ਮਿਲਣੀ ਬਾਕੀ ਹੈ।