ਇੰਗਲੈਂਡ ਦੇ ਸ਼ਹਿਰ ਲੂਟਨ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਕੱਢੀ ਗਈ ਖਾਲਸਾ ਵਹੀਰ

Tuesday, Jun 13, 2023 - 07:47 PM (IST)

ਇੰਗਲੈਂਡ ਦੇ ਸ਼ਹਿਰ ਲੂਟਨ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਕੱਢੀ ਗਈ ਖਾਲਸਾ ਵਹੀਰ

ਲੰਡਨ (ਸਰਬਜੀਤ ਸਿੰਘ ਬਨੂੜ)-ਇੰਗਲੈਂਡ ਦੇ ਸ਼ਹਿਰ ਲੂਟਨ ਵਿਖੇ ਖਾਲਸਾ ਵਹੀਰ ਪੂਰੇ ਜਾਹੋ-ਜਲਾਲ ਨਾਲ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ’ਚ ਸਿੱਖ ਸੰਗਤਾਂ ਅਤੇ ਨੌਜਵਾਨ ਸ਼ਾਮਲ ਹੋਏ। ਖਾਲਸਾ ਵਹੀਰ ਗੁਰੂ ਨਾਨਕ ਗੁਰਦੁਆਰਾ ਸਾਹਿਬ ਲੂਟਨ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋ ਕੇ ਵੱਖ-ਵੱਖ ਪੜਾਵਾਂ ਅਤੇ ਪੂਰੇ ਸ਼ਹਿਰ ’ਚੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਈ। ਨੌਜਵਾਨਾਂ ਵੱਲੋਂ ਆਪਣੀਆਂ ਗੱਡੀਆਂ ਤੇ ਕਾਰਾਂ ਉੱਤੇ ਨੀਲੇ ਅਤੇ ਕੇਸਰੀ ਰੰਗ ਦੇ ਝੰਡੇ ਲਾਏ ਹੋਏ ਸਨ। ਨੌਜਵਾਨਾਂ ਵੱਲੋਂ ਬੰਦੀ ਸਿੰਘਾਂ ਦੇ ਹੱਕ ਵਿਚ ਨਾਅਰੇ ਲਾਏ ਗਏ।

PunjabKesari

ਖਾਲਸਾ ਵਹੀਰ ਦੌਰਾਨ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਾਬਕਾ ਆਗੂ ਕੁਲਵੰਤ ਸਿੰਘ ਮੁਠੱਡਾ, ਬਲਵਿੰਦਰ ਸਿੰਘ ਢਿੱਲੋਂ, ਅਜੈਪਾਲ ਸਿੰਘ ਨਾਗੋਕੇ ਸਪੁੱਤਰ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ, ਜਸਪਾਲ ਸਿੰਘ ਸਲੋਹ, ਗੁਰਪ੍ਰੀਤ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਪਹੁੰਚੇ ਹੋਏ ਸਨ। ਬੁਲਾਰਿਆਂ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਪੰਜਾਬ ਵਿਚ ਨੌਜਵਾਨਾਂ ’ਤੇ ਝੂਠੇ ਕੇਸ ਪਾ ਕੇ ਜੇਲ੍ਹਾਂ ਵਿਚ ਬੰਦ ਕਰਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਅਤੇ ਕਿਹਾ ਕਿ ਕੇਂਦਰ ਦੇ ਇਸ਼ਾਰੇ ’ਤੇ ਪੰਜਾਬ ਸਰਕਾਰ ਵੱਲੋਂ ਖਾਲਸਾ ਵਹੀਰ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਪਰ ਪੰਜਾਬ ਵਿਚ ਪੰਥਕ ਆਗੂਆਂ ਵੱਲੋਂ ਖਾਲਸਾ ਵਹੀਰ ਨੂੰ ਮੁੜ ਸ਼ੁਰੂ ਕਰਨ ਦੀ ਬੁਲਾਰਿਆਂ ਵੱਲੋਂ ਸ਼ਲਾਘਾ ਕੀਤੀ ਗਈ।

PunjabKesari
 


author

Manoj

Content Editor

Related News