ਬ੍ਰਿਟੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਦੀਵਾਲੀਆ ਘੋਸ਼ਿਤ, ਜਾਣੋ ਕਿਵੇਂ ਵਿਗੜੀ ਆਰਥਿਕ ਸਿਹਤ

Thursday, Sep 07, 2023 - 06:10 PM (IST)

ਬ੍ਰਿਟੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਦੀਵਾਲੀਆ ਘੋਸ਼ਿਤ, ਜਾਣੋ ਕਿਵੇਂ ਵਿਗੜੀ ਆਰਥਿਕ ਸਿਹਤ

ਲੰਡਨ - ਬ੍ਰਿਟੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ (ਯੂ.ਕੇ.) ਨੇ ਖੁਦ ਨੂੰ ਦੀਵਾਲੀਆ ਐਲਾਨ ਦਿੱਤਾ ਹੈ। ਸੀਐਨਐਨ ਦੀ ਇੱਕ ਰਿਪੋਰਟ ਅਨੁਸਾਰ ਬਰਮਿੰਘਮ ਸ਼ਹਿਰ ਨੇ 760 ਮਿਲੀਅਨ ਪੌਂਡ ( 956 ਮਿਲੀਅਨ ਅਮਰੀਕੀ ਡਾਲਰ) ਤੱਕ ਦੇ ਬਰਾਬਰ ਤਨਖਾਹ ਦੇ ਦਾਅਵੇ ਪ੍ਰਾਪਤ ਕਰਨ ਤੋਂ ਬਾਅਦ ਸਾਰੇ ਗੈਰ-ਜ਼ਰੂਰੀ ਖਰਚਿਆਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

 10 ਲੱਖ ਤੋਂ ਵੱਧ ਲੋਕਾਂ ਦੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਬਰਮਿੰਘਮ ਸਿਟੀ ਕੌਂਸਲ ਨੇ ਮੰਗਲਵਾਰ ਨੂੰ ਇੱਕ ਸੈਕਸ਼ਨ 114 ਨੋਟਿਸ ਪੇਸ਼ ਕੀਤਾ, ਜਿਸ ਵਿਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਖਰਚਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਦੀਵਾਲੀ ਤੱਕ 65000 ਰੁਪਏ ਤੱਕ ਪਹੁੰਚ ਸਕਦੈ ਸੋਨਾ, ਇਨ੍ਹਾਂ ਕਾਰਨਾਂ ਕਾਰਨ ਵਧੇਗੀ ਪੀਲੀ ਧਾਤੂ ਦੀ ਚਮਕ

ਨੋਟਿਸ ਕੀ ਕਹਿੰਦਾ ਹੈ?

ਨੋਟਿਸ ਰਿਪੋਰਟ ਅਨੁਸਾਰ 650 ਮਿਲੀਅਨ ਪਾਉਂਡ(ਲਗਭਗ 816 ਮਿਲੀਅਨ ਅਮਰੀਕੀ ਡਾਲਰ ਅਤੇ 760 ਮਿਲੀਅਨ ਪਾਉਂਡ(ਲਗਭਗ 954 ਮਿਲੀਅਨ ਅਮਰੀਕੀ ਡਾਲਰ) ਦੇ ਵਿਚਕਾਰ ਬਰਾਬਰ ਤਨਖਾਹ ਦੇ ਦਾਅਵਿਆਂ ਦਾ ਭੁਗਤਾਨ ਕਰਨ ਵਿੱਚ ਮੁਸ਼ਕਲ ਕਾਰਨ ਨੁਕਸਾਨ ਹੋਇਆ ਹੈ। ਵਿੱਤੀ ਸਾਲ 2023-2024 ਲਈ, ਸ਼ਹਿਰ ਨੂੰ ਹੁਣ 87 ਮਿਲੀਅਨ ਪਾਉਂਡ (109 ਮਿਲੀਅਨ ਅਮਰੀਕੀ ਡਾਲਰ) ਦੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੌਂਸਲ ਦੀ ਡਿਪਟੀ ਲੀਡਰ ਸ਼ੈਰਨ ਥੌਮਪਸਨ ਨੇ ਮੰਗਲਵਾਰ ਨੂੰ ਕੌਂਸਲਰਾਂ ਨੂੰ ਦੱਸਿਆ ਕਿ ਉਹ 'ਕੌਂਸਲ ਦੀਆਂ ਇਤਿਹਾਸਕ ਬਰਾਬਰ ਤਨਖਾਹ ਦੇਣਦਾਰੀ ਦੀਆਂ ਚਿੰਤਾਵਾਂ ਸਮੇਤ ਲੰਮੇ ਸਮੇਂ ਤੋਂ ਚੱਲ ਰਹੇ ਮੁੱਦਿਆਂ' ਨਾਲ ਨਜਿੱਠ ਰਹੀ ਹੈ। ਸੀਐਨਐਨ ਨੇ ਯੂਕੇ ਦੀ ਪੀਏ ਮੀਡੀਆ ਨਿਊਜ਼ ਏਜੰਸੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :  ਭਾਰਤ ਹੀ ਨਹੀਂ ਹੁਣ ਅਫਗਾਨਿਸਤਾਨ ਦੀ ਕਰੰਸੀ ਦੇ ਸਾਹਮਣੇ ਵੀ ਕਮਜ਼ੋਰ ਪਿਆ ਪਾਕਿਸਤਾਨੀ ਰੁਪਇਆ

ਥਾਮਸਨ ਨੇ ਯੂਕੇ ਸਰਕਾਰ ਨੂੰ ਵੀ ਜ਼ਿੰਮੇਵਾਰ ਦੱਸਿਆ

ਥਾਮਸਨ ਨੇ ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ 'ਤੇ ਵੀ ਕੁਝ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਰਮਿੰਘਮ 'ਚ ਕੰਜ਼ਰਵੇਟਿਵ ਸਰਕਾਰਾਂ ਦੁਆਰਾ 1 ਬਿਲੀਅਨ ਪੌਂਡ ਦੀ ਫੰਡਿੰਗ ਖੋਹ ਲਈ ਗਈ ਸੀ।

ਥਾਮਸਨ ਨੇ ਇਹ ਵੀ ਕਿਹਾ, 'ਸਥਾਨਕ ਸਰਕਾਰ ਇੱਕ ਤੂਫਾਨ ਦਾ ਸਾਹਮਣਾ ਕਰ ਰਹੀ ਹੈ।' ਉਸਨੇ ਅੱਗੇ ਕਿਹਾ, 'ਦੇਸ਼ ਭਰ ਦੀਆਂ ਕੌਂਸਲਾਂ ਵਾਂਗ, ਇਹ ਸਪੱਸ਼ਟ ਹੈ ਕਿ ਇਹ ਕੌਂਸਲ ਬੇਮਿਸਾਲ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਜਿਸ ਵਿੱਚ ਬਾਲਗ ਸਮੇਤ ਸਮਾਜਿਕ ਦੇਖਭਾਲ ਦੀ ਮੰਗ ਵਿੱਚ ਭਾਰੀ ਵਾਧਾ ਅਤੇ ਕਾਰੋਬਾਰੀ ਦਰਾਂ ਦੀ ਆਮਦਨ ਵਿੱਚ ਨਾਟਕੀ ਗਿਰਾਵਟ ਤੋਂ ਲੈ ਕੇ ਬੇਕਾਬੂ ਮਹਿੰਗਾਈ ਤੱਕ ਦੇ  ਪ੍ਰਭਾਵ ਸ਼ਾਮਲ ਹਨ।'

 ਥੌਮਸਨ ਨੇ ਕਿਹਾ "ਹਾਲਾਂਕਿ ਕਾਉਂਸਿਲ ਨੂੰ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸ਼ਹਿਰ ਅਜੇ ਵੀ ਕਾਰੋਬਾਰ ਲਈ ਖੁੱਲ੍ਹਾ ਹੈ ਅਤੇ ਅਸੀਂ ਲੋਕਾਂ ਦਾ ਸੁਆਗਤ ਕਰ ਰਹੇ ਹਾਂ,"।

ਇਹ ਵੀ ਪੜ੍ਹੋ :   ਯਾਤਰੀ ਦੇ ਵਾਰ-ਵਾਰ Toilet ਜਾਣ 'ਤੇ ਬਣਿਆ ਅਜੀਬ ਮਾਹੌਲ, ਉੱਡਦੇ ਜਹਾਜ਼ 'ਚ ਪਾਇਲਟ ਨੂੰ ਲੈਣਾ ਪਿਆ ਇਹ ਫ਼ੈਸਲਾ

ਕੀ ਕਿਹਾ ਪ੍ਰਧਾਨ ਮੰਤਰੀ ਦੇ ਬੁਲਾਰੇ ਨੇ?

ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ: 'ਸਪੱਸ਼ਟ ਤੌਰ 'ਤੇ ਇਹ ਸਥਾਨਕ ਤੌਰ 'ਤੇ ਚੁਣੀਆਂ ਗਈਆਂ ਕੌਂਸਲਾਂ ਲਈ ਆਪਣੇ ਬਜਟ ਦਾ ਪ੍ਰਬੰਧਨ ਕਰਨ ਦਾ ਮੁੱਦਾ ਹੈ।' ਉਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਉਨ੍ਹਾਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਉਨ੍ਹਾਂ ਦੇ ਸ਼ਾਸਨ ਬਾਰੇ ਚਿੰਤਾ ਪ੍ਰਗਟਾਈ ਹੈ।

ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਸਰਕਾਰ ਨੇ ਕੌਂਸਲ ਦੇ ਨੇਤਾ ਤੋਂ ਟੈਕਸਦਾਤਾਵਾਂ ਦੇ ਪੈਸੇ ਦੀ ਬਿਹਤਰ ਵਰਤੋਂ ਬਾਰੇ ਭਰੋਸਾ ਦਿਵਾਉਣ ਦੀ ਬੇਨਤੀ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਬਹੁ-ਸੱਭਿਆਚਾਰਕ ਸ਼ਹਿਰ ਮੱਧ ਇੰਗਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ। ਰਾਸ਼ਟਰਮੰਡਲ ਖੇਡਾਂ, ਰਾਸ਼ਟਰਮੰਡਲ ਦੇਸ਼ਾਂ ਲਈ ਇੱਕ ਮਹੱਤਵਪੂਰਨ ਐਥਲੈਟਿਕ ਈਵੈਂਟ, ਪਿਛਲੇ ਸਾਲ ਇੱਥੇ ਆਯੋਜਿਤ ਕੀਤਾ ਗਿਆ ਸੀ, ਅਤੇ ਯੂਰਪੀਅਨ ਅਥਲੈਟਿਕਸ ਚੈਂਪੀਅਨਸ਼ਿਪ 2026 ਵਿੱਚ ਇੱਥੇ ਹੋਣੀਆਂ ਹਨ।

ਇਹ ਵੀ ਪੜ੍ਹੋ :   Rasna ਹੋ ਸਕਦੀ ਹੈ ਦਿਵਾਲੀਆ! 71 ਲੱਖ ਰੁਪਏ ਦੇ ਮਾਮਲੇ ’ਚ NCLT ’ਚ ਹੋਵੇਗੀ ਸੁਣਵਾਈ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News