ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੇ 9500 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
Monday, Feb 15, 2021 - 12:13 PM (IST)

ਨਵੀਂ ਦਿੱਲੀ : ਪੱਛਮੀ ਬੰਗਾਲ ਪੁਲਸ ਭਰਤੀ ਬੋਰਡ, WBPRB ਨੇ ਸਬ-ਇੰਸਪੈਕਟਰ/ਲੇਡੀ ਸਬ-ਇੰਸਪੈਕਟਰ ਆਫ ਪੁਲਸ ਅਤੇ ਕਾਂਸਟੇਬਲ/ਲੇਡੀ ਕਾਸਟੇਬਲ ਦੇ ਅਹੁਦਿਆਂ ’ਤੇ ਯੋਗ ਉਮੀਦਵਾਰਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ http://wbpolice.gov.in/ ’ਤੇ ਕੇ 20 ਫਰਵਰੀ ਤੱਕ ਅਪਲਾਈ ਕਰ ਸਕਦੇ ਹਨ। ਇਸ ਭਰਤੀ ਤਹਿਤ 9720 ਅਹੁਦੇ ਭਰੇ ਜਾਣਗੇ।
ਅਹੁਦਿਆਂ ਦਾ ਵੇਰਵਾ
ਕਾਂਸਟੇਬਲ- 7440 ਅਹੁਦੇ
ਲੇਡੀ ਕਾਂਸਟੇਬਲ- 1192 ਅਹੁਦੇ
ਸਬ-ਇੰਸਪੈਕਟਰ- 753 ਅਹੁਦੇ
ਸਬ-ਇੰਸਪੈਕਟਰ (ਮਹਿਲਾ)- 150 ਅਹੁਦੇ
ਸਬ-ਇੰਸਪੈਕਟਰ (ਆਰਮਡ ਬਰਾਂਚ)- 185 ਅਹੁਦੇ
ਕੁੱਲ - 9720 ਅਹੁਦੇ
ਵਿੱਦਿਅਕ ਯੋਗਤਾ
ਕਾਂਸਟੇਬਲ ਦੇ ਅਹੁਦ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਸੈਕੰਡਰੀ ਪਾਸ ਹੋਣ ਜ਼ਰੂਰੀ ਹੈ। ਉਥੇ ਹੀ ਸਬ-ਇੰਸਪੈਕਟਰ ਦੇ ਅਹੁਦਿਆਂ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਗ੍ਰੈਜੂਏਟ ਪਾਸ ਹੋਣਾ ਲਾਜ਼ਮੀ ਹੈ।
ਉਮਰ ਹੱਦ
ਉਮੀਦਵਾਰਾਂ ਦੀ ਉਮਰ 18 ਤੋਂ 27 ਸਾਲ ਨਿਰਧਾਰਤ ਕੀਤੀ ਗਈ ਹੈ।