12ਵੀਂ ਪਾਸ ਲਈ ਟਰਾਂਸਪੋਰਟ ਮਹਿਕਮੇ 'ਚ ਨਿਕਲੀ ਭਰਤੀ, ਅੱਜ ਹੀ ਕਰੋ ਅਪਲਾਈ

01/28/2023 11:55:54 AM

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਸੂਬਾ ਸੜਕ ਟਰਾਂਸਪੋਰਟ ਨਿਗਮ (UPSRTC) ਨੇ ਕੰਡਕਟਰ ਅਹੁਦਿਆਂ 'ਤੇ ਭਰਤੀ ਕੱਢੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http:// https://sewayojan.up.nic.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਦੇ ਜ਼ਰੀਏ ਸੂਬੇ ਦੇ ਸਹਾਰਨਪੁਰ, ਪ੍ਰਯਾਗਰਾਜ, ਕੌਸ਼ਾਂਬੀ, ਜੌਨਪੁਰ, ਮਿਰਜ਼ਾਪੁਰ ਜ਼ਿਲ੍ਹੇ 'ਚ ਕੁੱਲ 625 ਅਹੁਦਿਆਂ ਨੂੰ ਭਰਿਆ ਜਾਵੇਗਾ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 28 ਜਨਵਰੀ 2023 ਹੈ। ਉਮੀਦਵਾਰ ਧਿਆਨ ਦੇਣ ਕਿ 28 ਜਨਵਰੀ ਮਗਰੋਂ ਉਨ੍ਹਾਂ ਨੂੰ ਅਪਲਾਈ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ।

ਕੁੱਲ ਅਹੁਦੇ- 625

ਪ੍ਰਯਾਗਰਾਜ, ਪ੍ਰਤਾਪਗੜ੍ਹ, ਕੌਸ਼ਾਂਬੀ, ਜੌਨਪੁਰ, ਮਿਰਜ਼ਾਪੁਰ- 265 ਅਹੁਦੇ
ਸਹਾਰਨਪੁਰ- 360 ਅਹੁਦੇ

ਵਿੱਦਿਅਕ ਯੋਗਤਾ

ਕੋਈ ਵੀ ਉਮੀਦਵਾਰ ਜੋ ਕੰਡਕਟਰ ਦੀਆਂ ਅਸਾਮੀਆਂ ਦੀ ਭਰਤੀ ਲਈ ਅਪਲਾਈ ਕਰਨਾ ਚਾਹੁੰਦਾ ਹੈ, ਉਸ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਸਰਟੀਫਿਕੇਟ ਹੋਣਾ ਚਾਹੀਦਾ ਹੈ। ਉਮੀਦਵਾਰ ਕਿਸੇ ਵੀ ਸਟਰੀਮ ਦੇ ਵਿਦਿਆਰਥੀ ਹੋ ਸਕਦੇ ਹਨ। ਇਸ ਦੇ ਨਾਲ ਹੀ ਉਮੀਦਵਾਰ ਕੋਲ ਕੰਪਿਊਟਰ ਕਾਬਲੀਅਤ ਦਾ ਸਰਟੀਫਿਕੇਟ ਹੋਣਾ ਵੀ ਜ਼ਰੂਰੀ ਹੈ। ਵਿਦਿਅਕ ਯੋਗਤਾ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਭਰਤੀ ਦੀ ਅਧਿਕਾਰਤ ਨੋਟੀਫਿਕੇਸ਼ਨ ਚੈੱਕ ਕਰ ਲਓ।

ਇਸ ਲਿੰਕ 'ਤੇ ਕਲਿੱਕ ਕਰ ਕੇ ਅਪਲਾਈ ਕਰੋ।

ਉਮਰ ਹੱਦ

ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਹੱਦ 18 ਸਾਲ ਤੋਂ 45 ਸਾਲ ਤੱਕ ਹੋਣੀ ਚਾਹੀਦੀ ਹੈ। ਉਮਰ ਹੱਦ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ ਕਿਰਪਾ ਕਰਕੇ ਭਰਤੀ ਨੋਟੀਫਿਕੇਸ਼ਨ ਪੜ੍ਹੋ।

ਤਨਖ਼ਾਹ

ਇਨ੍ਹਾਂ ਅਸਾਮੀਆਂ 'ਤੇ ਜੋ ਵੀ ਉਮੀਦਵਾਰ ਚੁਣਿਆ ਜਾਵੇਗਾ, ਉਨ੍ਹਾਂ ਨੂੰ 10,000 ਤੋਂ 20,000 ਰੁਪਏ ਤਨਖਾਹ ਵਜੋਂ ਦਿੱਤੀ ਜਾਵੇਗੀ।

ਇੰਝ ਕਰੋ ਅਪਲਾਈ

ਅਪਲਾਈ ਕਰਨ ਲਈ ਉਮੀਦਵਾਰ ਪਹਿਲਾਂ ਅਧਿਕਾਰਤ ਵੈੱਬਸਾਈਟ sewayojan.up.nic.in 'ਤੇ ਜਾਣ। ਵੈੱਬਸਾਈਟ 'ਤੇ ਜਾਣ ਤੋਂ ਬਾਅਦ ਆਪਣੇ ਆਪ ਨੂੰ ਰਜਿਸਟਰ ਕਰੋ। ਰਜਿਸਟ੍ਰੇਸ਼ਨ ਤੋਂ ਬਾਅਦ ਲੌਗਇਨ ਕਰੋ ਅਤੇ ਆਪਣਾ ਫਾਰਮ ਭਰੋ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News