ਡਾਕ ਮਹਿਕਮੇ ''ਚ 10ਵੀਂ ਪਾਸ ਲਈ 4200 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
Thursday, Sep 09, 2021 - 11:57 AM (IST)

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਪੋਸਟਲ ਸਰਕਲ ਵਿਚ ਗ੍ਰਾਮੀਣ ਡਾਕ ਸੇਵਕ (GDS) ਦੇ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਕੁੱਲ 4264 ਖਾਲ੍ਹੀ ਅਹੁਦਿਆਂ ’ਤੇ ਭਰਤੀ ਲਈ ਆਨਲਾਈਨ ਅਰਜ਼ੀਆਂ 22 ਸਤੰਬਰ ਤੱਕ ਸਵੀਕਾਰ ਕੀਤੀਆਂ ਜਾਣਗੀਆਂ। ਇੱਛੁਕ ਉਮੀਦਵਾਰ ਡਾਕ ਮਹਿਕਮੇ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਨੋਟੀਫ਼ਿਕੇਸ਼ਨ ਵੇਖ ਸਕਦੇ ਹਨ ਅਤੇ ਪੂਰੀ ਜਾਣਕਾਰੀ ਨਾਲ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ- 4264
ਮਹੱਤਵਪੂਰਨ ਤਾਰੀਖ਼ਾਂ
- ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼ - 23 ਅਗਸਤ 2021
- ਅਪਲਾਈ ਕਰਨ ਦੀ ਆਖਰੀ ਤਾਰੀਖ਼ - 22 ਸਤੰਬਰ 2021
- ਫ਼ੀਸ ਭੁਗਤਾਨ ਦੀ ਤਾਰੀਖ਼ - 22 ਸਤੰਬਰ 2021
ਸਿੱਖਿਅਕ ਯੋਗਤਾ
ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਗਣਿਤ, ਅੰਗਰੇਜ਼ੀ ਅਤੇ ਸਥਾਨਕ ਭਾਸ਼ਾ ਨਾਲ 10ਵੀਂ ਪਾਸ ਹੋਣਾ ਜ਼ਰੂਰੀ ਹੈ।
ਅਰਜ਼ੀ ਫ਼ੀਸ
- ਜਨਰਲ/ਓ.ਬੀ.ਸੀ./ਈ.ਡਬਲਯੂ.ਐੱਸ./ਪੁਰਸ਼ ਉਮੀਦਵਾਰਾਂ ਲਈ - 100 ਰੁਪਏ।
- SC/ST/PWD/ਮਹਿਲਾ ਉਮੀਦਵਾਰਾਂ ਲਈ- ਕੋਈ ਫ਼ੀਸ ਨਹੀਂ।
ਇੰਝ ਕਰੋ ਅਪਲਾਈ
ਆਨਲਾਈਨ ਅਪਲਾਈ ਦੀ ਪ੍ਰਕਿਰਿਆ 23 ਅਗਸਤ ਤੋਂ ਜਾਰੀ ਹੈ ਅਤੇ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 22 ਸਤੰਬਰ ਹੈ। ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।