ਪੁਲਸ ’ਚ SI ਸਮੇਤ ਕਈ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Sunday, Apr 18, 2021 - 11:55 AM (IST)

ਪੁਲਸ ’ਚ SI ਸਮੇਤ ਕਈ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ– ਉਤਰ ਪ੍ਰਦੇਸ਼ ਪੁਲਸ ਭਰਤੀ ਅਤੇ ਪ੍ਰਮੋਸ਼ਨ ਬੋਰਡ (UPPRPB or UPPBPB) ਨੇ ਐਸ.ਆਈ./ਪੀ.ਸੀ. ਅਤੇ ਹੋਰ ਅਹੁਦਿਆਂ ’ਤੇ ਭਰਤੀ ਨਿਕਲੀਆਂ ਹਨ।  ਇਸ ਤਹਿਤ 9,534 ਭਰਤੀਆਂ ਕੀਤੀਆਂ ਜਾਣਗੀਆਂ। ਯੋਗ ਅਤੇ ਚਾਹਵਾਨ ਉਮੀਦਵਾਰ 30 ਅਪ੍ਰੈਲ 2021 ਤੱਕ ਅਧਿਕਾਰਤ ਵੈੱਬਸਾਈਟ http://uppbpb.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।  

ਅਹੁਦਿਆਂ ਦਾ ਵੇਰਵਾ
ਸਿਵਲ ਪੁਲਸ - 9027 ਅਹੁਦੇ
ਪਲਾਟੂਨ ਕਮਾਂਡਰ ਪੀ.ਏ.ਸੀ.- 484 ਅਹੁਦੇ
ਫਾਇਰ ਅਧਿਕਾਰੀਆਂ ਦੇ 23 ਅਹੁਦੇ ਹਨ

ਵਿੱਦਿਅਕ ਯੋਗਤਾ
ਸਿਵਲ ਪੁਲਸ ਅਤੇ ਪਲਾਟੂਨ ਕਮਾਂਡਰ (ਪੀ.ਏ.ਸੀ.) ਵਿਚ ਐਸ.ਆਈ. ਅਹੁਦੇ ਲਈ ਉਮੀਦਵਾਰ ਦਾ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਟ ਹੋਣ ਜ਼ਰੂਰੀ ਹੈ ਅਤੇ ਫਾਇਰ ਅਧਿਕਾਰੀਆਂ ਦੇ ਅਹੁਦੇ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਵਿਗਿਆਨ ਸਟਰੀਮ ਵਿਚ ਗੈ੍ਰਜੂਏਟ ਹੋਣਾ ਜ਼ਰੂਰੀ ਹੈ।

ਉਮਹ ਹੱਦ
ਉਮੀਦਵਾਰਾਂ ਦੀ ਉਮਰ 21 ਤੋਂ 28 ਸਾਲ ਦਰਮਿਆਨ ਹੋਣੀ ਚਾਹੀਦੀ ਹੈ। 

ਸਰੀਰਕ ਟੈਸਟ ਦੀ ਮਿਆਰੀ ਯੋਗਤਾ (ਲੰਬਾਈ)
1. ਆਮ, ਓ.ਬੀ.ਸੀ. ਅਤੇ ਐਸ.ਸੀ. ਸ਼੍ਰੇਣੀ ਦੇ ਉਮੀਦਵਾਰਾਂ ਦੀ ਘੱਟ ਤੋਂ ਘੱਟ  ਲੰਬਾਈ 168 ਸੈ.ਮੀ. ਹੋਣੀ ਚਾਹੀਦੀ ਹੈ।
2. ਐਸ.ਟੀ. ਸ਼੍ਰੇਣੀ ਦੇ ਉਮੀਦਵਾਰਾਂ ਦੀ ਲੰਬਾਈ 160 ਸੈ.ਮੀ. ਹੋਣੀ ਚਾਹੀਦੀ ਹੈ।

ਔਰਤਾਂ ਲਈ ਲੰਬਾਈ
1. ਆਮ, ਓ.ਬੀ.ਸੀ. ਅਤੇ ਐਸ.ਸੀ. ਵਰਗ ਦੀਆਂ ਔਰਤ ਉਮੀਦਵਾਰਾਂ ਲਈ ਘੱਟ ਤੋਂ ਘੱਟ ਲੰਬਾਈ 152 ਸੈ.ਮੀ. ਹੋਣੀ ਚਾਹੀਦੀ ਹੈ।
2. ਐਸ.ਟੀ.ਵਰਗ ਦੀਆਂ ਔਰਤ ਉਮੀਦਵਾਰਾਂ ਲਈ ਘੱਟ ਤੋਂ ਘੱਟ ਲੰਬਾਈ 147 ਸੈ.ਮੀ. ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਰੀਰਕ ਪ੍ਰੀਖਿਆ ਦੇ ਆਧਾਰ ’ਤੇ ਕੀਤੀ ਜਾਵੇਗੀ।


author

Rakesh

Content Editor

Related News