ਇਸ ਸੂਬੇ 'ਚ ਨਰਸਿੰਗ ਅਹੁਦੇ ਲਈ ਨਿਕਲੀਆਂ 1400 ਤੋਂ ਵਧੇਰੇ ਭਰਤੀਆਂ, ਜਾਣੋ ਯੋਗਤਾ ਸਣੇ ਹੋਰ ਸ਼ਰਤਾਂ

Tuesday, Dec 12, 2023 - 12:00 PM (IST)

ਨਵੀਂ ਦਿੱਲੀ- ਜੇਕਰ ਤੁਸੀਂ ਵੀ ਨਰਸਿੰਗ ਅਫ਼ਸਰ ਬਣਨਾ ਚਾਹੁੰਦੇ ਹੋ ਤਾਂ ਉੱਤਰਾਖੰਡ 'ਚ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਮੌਕਾ ਹੈ। ਉੱਤਰਾਖੰਡ ਮੈਡੀਕਲ ਸੇਵਾਵਾਂ ਚੋਣ ਬੋਰਡ ਨੇ ਨਰਸਿੰਗ ਅਫਸਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਚਾਹਵਾਲ ਉਮੀਦਵਾਰ ਜੋ ਇਸ ਭਰਤੀ ਦਾ ਹਿੱਸਾ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਜਿੰਨੀ ਜਲਦੀ ਤੋਣ ਅਧਿਕਾਰਤ ਵੈੱਬਸਾਈਟ ukmssb.org 'ਤੇ ਜਾਣਾ ਚਾਹੀਦਾ ਹੈ ਅਤੇ ਆਪਣਾ ਬਿਨੈ-ਪੱਤਰ ਫਾਰਮ ਭਰਨਾ ਚਾਹੀਦਾ ਹੈ।

ਅਹੁਦਿਆਂ ਦਾ ਵੇਰਵਾ

ਨਰਸਿੰਗ ਅਫ਼ਸਰ ਲਈ ਕੁੱਲ 1455 ਅਹੁਦੇ ਭਰੇ ਜਾਣਗੇ। ਇਸ 'ਚ ਮਹਿਲਾ ਅਤੇ ਪੁਰਸ਼ ਦੋਹਾਂ ਦੀ ਚੋਣ ਕੀਤੀ ਜਾਵੇਗੀ।

ਜ਼ਰੂਰੀ ਤਾਰੀਖ਼

ਅਪਲਾਈ ਕਰਨ ਦੀ ਸ਼ੁਰੂਆਤ 12 ਦਸੰਬਰ ਤੋਂ ਹੋਵੇਗੀ ਅਤੇ ਉਮੀਦਵਾਰਾਂ ਕੋਲ 1 ਜਨਵਰੀ 2024 ਤੱਕ ਦਾ ਸਮਾਂ ਹੈ। ਆਖ਼ਰੀ ਤਾਰੀਖ਼ ਮਗਰੋਂ ਉਮੀਦਵਾਰਾਂ ਨੂੰ ਮੌਕਾ ਨਹੀਂ ਦਿੱਤਾ ਜਾਵੇਗਾ।

ਯੋਗਤਾ

ਜਿਹੜੇ ਉਮੀਦਵਾਰ ਨਰਸਿੰਗ ਅਫਸਰ ਦੀਆਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਕੋਲ ਭਾਰਤੀ ਨਰਸਿੰਗ ਕੌਂਸਲ ਵਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ BSc ਨਰਸਿੰਗ ਜਾਂ ਪੋਸਟ BSc ਨਰਸਿੰਗ ਵਜੋਂ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਹੈ। ਨੋਟੀਫਿਕੇਸ਼ਨ ਵਿਚ ਯੋਗਤਾ ਵੇਰਵਿਆਂ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ।

ਉਮਰ ਹੱਦ

ਉਮੀਦਵਾਰ ਜਿਨ੍ਹਾਂ ਦੀ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 42 ਸਾਲ ਹੈ, ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ

ਨਰਸਿੰਗ ਅਫ਼ਸਰ ਅਹੁਦਿਆਂ 'ਤੇ ਚੁਣੇ ਜਾਣ ਲਈ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਦੇਣੀ ਹੋਵੇਗੀ।

ਅਰਜ਼ੀ ਫ਼ੀਸ

ਫਾਰਮ ਭਰਦੇ ਸਮੇਂ ਉਮੀਦਵਾਰਾਂ ਨੂੰ ਅਰਜ਼ੀ ਫੀਸ ਵੀ ਜਮ੍ਹਾ ਕਰਨੀ ਪਵੇਗੀ। ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 300 ਰੁਪਏ ਹੈ, ਜਦਕਿ ਰਾਖਵੀਂ ਸ਼੍ਰੇਣੀ ਲਈ ਅਰਜ਼ੀ ਫੀਸ 150 ਰੁਪਏ ਹੈ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News