ਸੁਪਰੀਮ ਕੋਰਟ ’ਚ ਜੂਨੀਅਰ ਟਰਾਂਸਲੇਟਰ ’ਤੇ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

02/17/2021 11:39:09 AM

ਨਵੀਂ ਦਿੱਲੀ : ਸੁਪਰੀਮ ਕੋਰਟ ਵਿਚ ਜੂਨੀਅਰ ਟਰਾਂਸਲੇਟ ਦੇ ਅਹੁਦਿਆਂ ’ਤੇ ਭਰਤੀ ਨਿਕਲੀ ਹੈ, ਜਿਸ ਤਹਿਤ ਕੋਰਟ ਅਸਿਸਟੈਂਟ ਜੂਨੀਅਰ ਟਰਾਂਸਲੇਟਰ ਦੇ 30 ਅਹੁਦਿਆਂ ’ਤੇ ਭਰਤੀ ਕੀਤੀ ਜਾਵੇਗੀ। ਜਾਰੀ ਨੋਟੀਫਿਕੇਸ਼ਨ ਮੁਤਾਬਕ ਹਿੰਦੀ, ਅੰਗਰੇਜੀ ਅਤੇ ਉਰਦੂ ਦੇ ਇਲਾਵਾ ਹੋਰ ਖੇਤਰੀ ਭਾਸ਼ਾ ਬੋਲਣ ਵਾਲਿਆਂ ਲਈ ਨੌਕਰੀ ਦਾ ਮੌਕਾ ਹੈ। 

ਅਹੁਦਿਆਂ ਦਾ ਵੇਰਵਾ

PunjabKesari

ਵਿੱਦਿਅਕ ਯੋਗਤਾ
ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਬੈਚਲਰ ਡਿਗਰੀ ਦੇ ਨਾਲ ਅੰਗਰੇਜੀ-ਹਿੰਦੀ ਜਾਂ ਸਬੰਧਤ ਭਾਸ਼ਾ ਵਿਚ ਟਰਾਂਸਲੇਸ਼ਨ ਦਾ ਡਿਪਲੋਮਾ ਜਾਂ ਸਰਟੀਫਿਕੇਟ ਹੋਣਾ ਚਾਹੀਦਾ ਹੈ। ਉਥੇ ਹੀ ਦੋ ਸਾਲ ਦੇ ਟਰਾਂਸਲੇਸ਼ਨ ਤਜ਼ਰਬੇ ਨਾਲ ਕੰਪਿਊਟਰ ਦੀ ਜਾਣਕਾਰੀ ਵੀ ਜ਼ਰੂਰੀ ਹੈ।

ਉਮਰ ਹੱਦ
ਇਨ੍ਹਾਂ ਅਹੁਦਿਆਂ ’ਤੇ ਅਰਜ਼ੀ ਲਈ ਉਮੀਦਵਾਰਾਂ ਦੀ ਘੱਟ ਤੋਂ ਘੱਟ 18 ਸਾਲ, ਜਦੋਂ ਕਿ ਵੱਧ ਤੋਂ ਵੱਧ 27 ਸਾਲ ਉਮਰ ਨਿਰਧਾਰਤ ਕੀਤੀ ਗਈ ਹੈ।ੋ

ਮਹੱਤਵਪੂਰਨ ਤਾਰੀਖ਼ਾਂ 

  • ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼- 15 ਫਰਵਰੀ 2021
  • ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼- 13 ਮਾਰਚ 2021

ਤਨਖ਼ਾਹ
ਚੁਣੇ ਗਏ ਉਮੀਦਵਾਰ ਨੂੰ ਮੈਟਰਿਕਸ ਲੈਵਲ 7 ਦੇ ਆਧਾਰ ’ਤੇ ਤਨਖ਼ਾਹ ਮਿਲੇਗੀ, ਜਿਸ ਤਹਿਤ ਬੇਸਿਕ ਤਨਖ਼ਾਹ 44,900 ਰੁਪਏ ਪ੍ਰਤੀ ਮਹੀਨਾ ਹੋਵੇਗੀ।

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ https://main.sci.gov.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਅਧਿਾਕਾਰਤ ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ https://jobapply.in/Sc2020Translator/Adv-Eng.pdf ’ਤੇ ਕਲਿੱਕ ਕਰੋ।


cherry

Content Editor

Related News