ਸਬ ਇੰਸਪੈਕਟਰ ਦੇ 1800 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਆਖ਼ਰੀ ਮੌਕਾ, ਕੁੜੀਆਂ ਵੀ ਕਰਨ ਅਪਲਾਈ
Monday, Aug 14, 2023 - 11:59 AM (IST)

ਨਵੀਂ ਦਿੱਲੀ- ਕਰਮਚਾਰੀ ਚੋਣ ਕਮਿਸ਼ਨ (ਐੱਸ.ਐੱਸ.ਸੀ.) ਨੇ ਦਿੱਲੀ ਪੁਲਸ ਅਤੇ ਕੇਂਦਰੀ ਹਥਿਆਰਬੰਦ ਪੁਲਸ ਫ਼ੋਰਸ 'ਚ ਸਬ ਇੰਸਪੈਕਟਰ ਦੇ 1800 ਤੋਂ ਵੱਧ ਅਹੁਦਿਆਂ 'ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਫਾਰਮ ਭਰਨ ਦੀ ਆਖ਼ਰੀ ਤਾਰੀਖ਼ 15 ਅਗਸਤ ਹੈ। ਇਸ ਭਰਤੀ ਪ੍ਰਕਿਰਿਆਂ ਵਿਚ ਕੁੜੀਆਂ ਵੀ ਸ਼ਾਮਲ ਹੋ ਸਕਦੀਆਂ ਹਨ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਗਰੈਜੂਏਸ਼ਨ ਦੀ ਡਿਗਰੀ ਨਾਲ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ।
ਉਮਰ
ਉਮੀਦਵਾਰ ਦੀ ਉਮਰ 20 ਤੋਂ 25 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਤਨਖਾਹ
ਉਮੀਦਵਾਰ ਨੂੰ 35,400 ਰੁਪਏ ਤੋਂ 1,12,400 ਰੁਪਏ ਮਹੀਨਾ ਤਨਖਾਹ ਮਿਲੇਗੀ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।