SBI ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮੈਨੇਜਰ ਤੇ ਸਪੈਸ਼ਲਿਸਟ ਦੀਆਂ 430 ਤੋਂ ਵਧੇਰੇ ਅਸਾਮੀਆਂ ''ਤੇ ਨਿਕਲੀ ਭਰਤੀ
Monday, Sep 18, 2023 - 12:25 PM (IST)
![SBI ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮੈਨੇਜਰ ਤੇ ਸਪੈਸ਼ਲਿਸਟ ਦੀਆਂ 430 ਤੋਂ ਵਧੇਰੇ ਅਸਾਮੀਆਂ ''ਤੇ ਨਿਕਲੀ ਭਰਤੀ](https://static.jagbani.com/multimedia/2023_9image_12_24_362109702sbi.jpg)
ਨਵੀਂ ਦਿੱਲੀ- ਸਟੇਟ ਬੈਂਕ ਆਫ਼ ਇੰਡੀਆ ਨੇ ਸਪੈਸ਼ਲਿਸਟ ਕੇਡਰ ਅਫ਼ਸਰ ਦੀਆਂ ਅਸਾਮੀਆਂ 'ਤੇ ਭਰਤੀ ਲਈ ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਐੱਸ.ਬੀ.ਆਈ. ਦੀ ਇਸ ਭਰਤੀ ਵਿੱਚ ਉਮੀਦਵਾਰਾਂ ਨੂੰ ਮੈਨੇਜਰ ਅਤੇ ਸਪੈਸ਼ਲਿਸਟ ਅਫਸਰ ਦੀਆਂ 442 ਅਸਾਮੀਆਂ 'ਤੇ ਨਿਯੁਕਤ ਕੀਤਾ ਜਾਵੇਗਾ। ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਤਹਿਤ ਉਮੀਦਵਾਰਾਂ ਨੂੰ ਕੁੱਲ 442 ਅਸਾਮੀਆਂ 'ਤੇ ਨਿਯੁਕਤ ਕੀਤਾ ਜਾਣਾ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਵੇਖਣ।
ਮਹੱਤਵਪੂਰਨ ਤਾਰੀਖਾਂ
ਆਨਲਾਈਨ ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼ - 16 ਸਤੰਬਰ 2023
ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 6 ਅਕਤੂਬਰ 2023
ਪ੍ਰੀਖਿਆ ਦੀ ਤਾਰੀਖ਼ - ਭਰਤੀ ਪ੍ਰੀਖਿਆ ਦਸੰਬਰ 2023/ਜਨਵਰੀ 2024 ਵਿੱਚ ਆਯੋਜਿਤ ਕੀਤੇ ਜਾਣ ਦੀ ਸੰਭਾਵਨਾ ਹੈ।
ਐਡਮਿਟ ਕਾਰਡ ਜਾਰੀ ਕਰਨ ਦੀ ਸੰਭਾਵਿਤ ਤਾਰੀਖ਼ - ਪ੍ਰੀਖਿਆ ਦੀ ਤਾਰੀਖ਼ ਤੋਂ 10 ਦਿਨ ਪਹਿਲਾਂ।
ਐਪਲੀਕੇਸ਼ਨ ਫੀਸ
ਜਨਰਲ / ਓਬੀਸੀ / ਈਡਬਲਯੂਐਸ ਉਮੀਦਵਾਰਾਂ ਨੂੰ 750 ਰੁਪਏ ਅਦਾ ਕਰਨੇ ਪੈਣਗੇ। ਜਦਕਿ SC, ST ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਐਪਲੀਕੇਸ਼ਨ ਫੀਸ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਆਨਲਾਈਨ ਜਮ੍ਹਾ ਕੀਤੀ ਜਾ ਸਕਦੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਕੁਝ ਅਸਾਮੀਆਂ ਲਈ ਉਮੀਦਵਾਰਾਂ ਦੀ ਇੰਟਰਵਿਊ ਵੀ ਕੀਤੀ ਜਾਵੇਗੀ।
Detailed Notification for Managers
Detailed Notification for Specialists