ਸਟੇਟ ਬੈਂਕ ਆਫ਼ ਇੰਡੀਆ ''ਚ 600 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

05/19/2022 12:30:11 PM

ਨਵੀਂ ਦਿੱਲੀ- ਸਟੇਟ ਬੈਂਕ ਆਫ਼ ਇੰਡੀਆ ਨੇ ਚੈਨਲ ਮੈਨੇਜਰ ਫੈਸਿਲੀਟੇਟਰ ਐਨੀਟਾਈਮ ਚੈਨਲ (ਸੀ.ਐੱਮ.ਐੱਫ.-ਏਸੀ), ਚੈਨਲ ਮੈਨੇਜਰ ਸੁਪਰਵਾਈਜ਼ਰ ਐਨੀਟਾਈਮ ਚੈਨਲ (ਸੀ.ਐੱਮ.ਐੱਸ.-ਏਸੀ) ਅਤੇ ਸਪੋਰਟ ਅਫਸਰ - ਐਨੀਟਾਈਮ ਚੈਨਲ (ਐੱਸ.ਓ.-ਏਸੀ) ਦੇ ਅਹੁਦੇ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, SBI ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ਲਈ ਅਰਜ਼ੀ ਪ੍ਰਕਿਰਿਆ 18 ਮਈ ਤੋਂ ਸ਼ੁਰੂ ਹੋ ਗਈ ਹੈ।

ਇਸ ਤੋਂ ਇਲਾਵਾ, ਉਮੀਦਵਾਰ ਸਿੱਧਾ ਇਸ ਲਿੰਕ 'ਤੇ ਕਲਿੱਕ ਕਰਕੇ ਇਹਨਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਨਾਲ ਹੀ, ਤੁਸੀਂ ਇਸ ਲਿੰਕ ਰਾਹੀਂ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 641 ਅਹੁਦੇ ਭਰੇ ਜਾਣਗੇ।

ਮਹੱਤਵਪੂਰਨ ਤਾਰੀਖਾਂ

  • ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼ - 18 ਮਈ 2022
  • ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ - 07 ਜੂਨ 2022

ਅਹੁਦਿਆਂ ਦਾ ਵੇਰਵਾ

  • ਚੈਨਲ ਮੈਨੇਜਰ ਫੈਸੀਲੀਟੇਟਰ ਐਨੀਟਾਈਮ ਚੈਨਲ (CMF-AC) – 503
  • ਚੈਨਲ ਮੈਨੇਜਰ ਸੁਪਰਵਾਈਜ਼ਰ ਐਨੀਟਾਈਮ ਚੈਨਲ (CMS-AC) – 130
  • ਸਪੋਰਟ ਅਫਸਰ- ਐਨੀਟਾਈਮ ਚੈਨਲ (SO-AC) - 8
  • ਕੁੱਲ- 641 ਅਹੁਦੇ

ਉਮਰ ਹੱਦ
ਉਮੀਦਵਾਰਾਂ ਦੀ ਉਮਰ 60 ਸਾਲ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਸ਼ਾਰਟਲਿਸਟਿੰਗ, ਇੰਟਰਵਿਊ, ਮੈਰਿਟ ਸੂਚੀ ਦੇ ਆਧਾਰ 'ਤੇ ਕੀਤੀ ਜਾਵੇਗੀ।


cherry

Content Editor

Related News