ਪੰਜਾਬ 'ਚ ਵੱਖ-ਵੱਖ 111 ਅਹੁਦਿਆਂ 'ਤੇ ਨਿਕਲੀ ਸਰਕਾਰੀ ਭਰਤੀ, ਜਲਦ ਕਰੋ ਅਪਲਾਈ

09/09/2023 11:12:34 AM

ਚੰਡੀਗੜ੍ਹ- ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀ.ਐੱਸ.ਐੱਸ.ਐੱਸ.ਬੀ.) ਨੇ ਤਬਲਾ ਕੋਚ, ਲਾਇਬ੍ਰੇਰੀ ਰੈਸਟੋਰਰ, ਸ਼ਿਪ ਮਾਡਲਿੰਗ ਕੋਚ, ਏਅਰੋ ਮਾਡਲਿੰਗ ਕੋਚ, ਡੇਅਰੀ ਡੈਵਲਪਮੈਂਟ ਇੰਸਪੈਕਟਰ-ਗ੍ਰੇਡ-II ਅਤੇ ਹੋਰ ਵੱਖ-ਵੱਖ ਅਹੁਦਿਆਂ 'ਤੇ ਭਰਤੀ ਕੱਢੀ ਹੈ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਤਬਲਾ ਕੋਚ- 19 ਅਹੁਦੇ
ਲਾਇਬ੍ਰੇਰੀ ਰੈਸਟੋਰਰ- 56 ਅਹੁਦੇ
ਸ਼ਿਪ ਮਾਡਲਿੰਗ ਕੋਚ- 3 ਅਹੁਦੇ
ਏਅਰੋ ਮਾਡਲਿੰਗ ਕੋਚ- 3 ਅਹੁਦੇ
ਸ਼ਿਪ ਮਾਡਲਿੰਗ ਸਟੋਰ ਕੀਪਰ- 1 ਅਹੁਦਾ
ਇਲੈਕਟ੍ਰੀਸ਼ੀਅਨ-ਕਮ-ਜੂਨੀਅਰ-ਤਕਨੀਸ਼ੀਅਨ- 1 ਅਹੁਦਾ
ਡੇਅਰੀ ਵਿਕਾਸ ਇੰਸਪੈਕਟਰ-ਗ੍ਰੇਡ-II- 21 ਅਹੁਦੇ
ਡਰਾਈਵਰ- 1 ਅਹੁਦਾ
ਲਾਈਨ ਸੁਪਰਡੈਂਟ- 6 ਅਹੁਦੇ
ਕੁੱਲ ਅਹੁਦੇ- 111 ਅਹੁਦੇ

ਆਖ਼ਰੀ ਤਾਰੀਖ਼

ਉਮੀਦਵਾਰ 29 ਸਤੰਬਰ 2023 ਤੱਕ ਅਪਲਾਈ ਕਰ ਸਕਦੇ ਹਨ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News