ਪੰਜਾਬ 'ਚ ਫ਼ਾਇਰਮੈਨ ਸਮੇਤ ਇਨ੍ਹਾਂ ਅਹੁਦਿਆਂ 'ਤੇ ਨਿਕਲੀ ਭਰਤੀ, 8ਵੀਂ ਪਾਸ ਵੀ ਕਰਨ ਅਪਲਾਈ

Monday, Jan 30, 2023 - 10:44 AM (IST)

ਪੰਜਾਬ 'ਚ ਫ਼ਾਇਰਮੈਨ ਸਮੇਤ ਇਨ੍ਹਾਂ ਅਹੁਦਿਆਂ 'ਤੇ ਨਿਕਲੀ ਭਰਤੀ, 8ਵੀਂ ਪਾਸ ਵੀ ਕਰਨ ਅਪਲਾਈ

ਚੰਡੀਗੜ੍ਹ- ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀ.ਐੱਸ.ਐੱਸ.ਐੱਸ.ਬੀ.) ਨੇ ਵਿਗਿਆਪਨ ਗਿਣਤੀ 01/2023 ਦੇ ਅਧੀਨ ਫ਼ਾਇਰਮੈਨ ਅਤੇ ਡਰਾਈਵਰ/ਆਪਰੇਟਰ ਦੇ ਅਹੁਦੇ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 

ਅਹੁਦਿਆਂ ਦਾ ਵੇਰਵਾ

ਪੀ.ਐੱਸ.ਐੱਸ.ਐੱਸ.ਬੀ. ਭਰਤੀ ਮੁਹਿੰਮ 991 ਫਾਇਰਮੈਨ ਅਤੇ 326 ਡਰਾਈਵਰ/ਆਪਰੇਟਰ ਅਹੁਦਿਆਂ ਸਮੇਤ 1317 ਅਸਾਮੀਆਂ ਲਈ ਆਯੋਜਿਤ ਕੀਤੀ ਜਾ ਰਹੀ ਹੈ। 

ਆਖ਼ਰੀ ਤਾਰੀਖ਼

ਉਮੀਦਵਾਰ 28 ਫਰਵਰੀ 2023 ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹਨ।

ਉਮਰ

ਉਮੀਦਵਾਰ ਦੀ ਉਮਰ ਇਕ ਜਨਵਰੀ 2023 ਨੂੰ 18 ਸਾਲ ਤੋਂ 37 ਸਾਲ ਦੇ ਮੱਧ ਹੋਣੀ ਚਾਹੀਦੀ ਹੈ।

ਸਿੱਖਿਆ ਯੋਗਤਾ

ਫਾਇਰਮੈਨ ਅਹੁਦੇ ਲਈ ਸਿੱਖਿਆ ਯੋਗਤਾ 'ਚ ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ। ਉੱਥੇ ਹੀ ਡਰਾਈਵਰ/ਆਪਰੇਟਰ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰ ਜਮਾਤ 8ਵੀਂ ਪਾਸ ਹੋਣਾ ਚਾਹੀਦਾ। ਇਸ ਤੋਂ ਇਲਾਵਾ ਉਮੀਦਵਾਰ ਕੋਲ 5 ਸਾਲ ਪੁਰਾਣਾ ਹੈਵੀ ਮੈਟਰ ਵ੍ਹੀਕਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ। 

ਐਪਲੀਕੇਸ਼ਨ ਫੀਸ

ਆਮ ਸ਼੍ਰੇਣੀ ਦੇ ਉਮੀਦਵਾਰਾਂ ਲਈ ਆਨਲਾਈਨ ਐਪਲੀਕੇਸ਼ਨ ਫੀਸ 1000 ਰੁਪਏ ਹੈ ਅਤੇ ਪੀ.ਡਬਲਿਊ.ਡੀ. ਸ਼੍ਰੇਣੀ ਦੇ ਉਮੀਦਵਾਰਾਂ ਲਈ 500 ਰੁਪਏ ਲਾਗੂ ਹੈ। ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਅਤੇ ਸਾਬਕਾ ਫ਼ੌਜੀ ਉਮੀਦਵਾਰਾਂ ਨੂੰ 250 ਅਤੇ 200 ਰੁਪਏ ਫ਼ੀਸ ਦੇਣੀ ਹੋਵੇਗੀ।

ਇਸ ਤਰ੍ਹਾਂ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News