ITBP 'ਚ 12ਵੀਂ ਪਾਸ ਲਈ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

Monday, May 30, 2022 - 11:55 AM (IST)

ITBP 'ਚ 12ਵੀਂ ਪਾਸ ਲਈ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

ਨਵੀਂ ਦਿੱਲੀ- ਭਾਰਤ-ਤਿੱਬਤ ਸਰਹੱਦੀ ਪੁਲਸ ਫ਼ੋਰਸ (ਆਈ.ਟੀ.ਬੀ.ਪੀ.) ਨੇ ਹੈੱਡ ਕਾਂਸਟੇਬਲ ਭਰਤੀ 2022 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਮੁਹਿੰਮ 'ਚ ਆਈ.ਟੀ.ਬੀ.ਪੀ. 'ਚ 200 ਤੋਂ ਜ਼ਿਆਦਾ ਹੈੱਡ ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ। 

ਕੁੱਲ ਅਹੁਦੇ
ਕੁੱਲ 248 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ

ਸਿੱਖਿਆ ਯੋਗਤਾ
ਉਮੀਦਵਾਰ ਦਾ ਮਾਨਤਾ ਪ੍ਰਾਪਤ ਬੋਰਡ ਤੋਂ ਜਮਾਤ 12ਵੀਂ ਪਾਸ ਹੋਣਾ ਜ਼ਰੂਰੀ ਹੈ। 

ਆਖ਼ਰੀ ਤਾਰੀਖ਼
ਆਨਲਾਈਨ ਅਪਲਾਈ ਕਰਨ ਦੀ ਤਾਰੀਖ਼ 8 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਇਹ 7 ਜੁਲਾਈ 2022 ਤੱਕ ਚਲੇਗੀ।

ਉਮਰ
ਉਮੀਦਵਾਰ ਦੀ ਉਮਰ 1 ਜਨਵਰੀ 2022 ਨੂੰ ਘੱਟੋ-ਘੱਟ 18 ਅਤੇ ਵਧ ਤੋਂ ਵੱਧ 35 ਸਾਲ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ
ਆਈ.ਟੀ.ਬੀ.ਪੀ. 'ਚ ਚੋਣ ਫਿਜ਼ੀਕਲ ਟੈਸਟ, ਲਿਖਤੀ ਪ੍ਰੀਖਿਆ, ਸਕਿਲ ਟੈਸਟ, ਡਾਕਿਊਮੈਂਟ ਵੇਰੀਫਿਕੇਸ਼ਨ ਅਤੇ ਮੈਡੀਕਲ ਟੈਸਟ ਦੇ ਆਧਾਰ 'ਤੇ ਹੋਵੇਗੀ।

ਐਪਲੀਕੇਸ਼ਨ ਫੀਸ 
ਜਨਰਲ, ਓ.ਬੀ.ਸੀ., ਈ.ਡਬਲਿਊ.ਯੂ.ਐੱਸ. ਕੈਟੇਗਰੀ ਦੇ ਉਮੀਦਵਾਰਾਂ ਨੂੰ 100 ਰੁਪਏ ਐਪਲੀਕੇਸ਼ਨ ਫੀਸ ਦੇਣੀ ਹੋਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

 


author

DIsha

Content Editor

Related News