RBI ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Thursday, Mar 23, 2023 - 12:03 PM (IST)

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਨੇ ਫਾਰਮਾਸਿਸਟ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਯੋਗ ਉਮੀਦਵਾਰ ਆਰ.ਬੀ.ਆਈ. ਦੀ ਅਧਿਕਾਰਤ ਵੈੱਬਸਾਈਟ rbi.org.in 'ਤੇ ਜਾ ਕੇ 10 ਅਪ੍ਰੈਲ, 2023 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ। ਇਸ ਭਰਤੀ ਮੁਹਿੰਮ ਤਹਿਤ 25 ਅਸਾਮੀਆਂ ਭਰੀਆਂ ਜਾਣਗੀਆਂ।
ਖਾਲੀ ਅਸਾਮੀਆਂ ਦਾ ਵੇਰਵਾ
SC: 02 ਅਸਾਮੀਆਂ
ST: 02 ਅਸਾਮੀਆਂ
OBC: 06 ਅਸਾਮੀਆਂ
EWS: 02 ਪੋਸਟਾਂ
ਜਨਰਲ ਸ਼੍ਰੇਣੀ: 13 ਅਸਾਮੀਆਂ
ਕੁੱਲ ਸੰਖਿਆ - 25 ਅਸਾਮੀਆਂ
ਯੋਗਤਾ ਮਾਪਦੰਡ
ਜਿਹੜੇ ਉਮੀਦਵਾਰ ਇਸ ਅਹੁਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਮੈਟ੍ਰਿਕ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੈ। ਬਿਨੈਕਾਰ ਕੋਲ ਫਾਰਮੇਸੀ ਐਕਟ 1948 ਅਧੀਨ ਰਜਿਸਟਰਡ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਫਾਰਮੇਸੀ ਵਿੱਚ ਡਿਪਲੋਮਾ ਦੀ ਘੱਟੋ-ਘੱਟ ਯੋਗਤਾ ਵੀ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਬੈਂਕ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਲਈ ਇੰਟਰਵਿਊ ਕਰਵਾਏਗਾ। ਉਮੀਦਵਾਰਾਂ ਨੂੰ ਸਮੁੱਚੀ ਸਿੱਖਿਆ ਯੋਗਤਾਵਾਂ (PG/ਡਿਗਰੀ/ਡਿਪਲੋਮਾ), ਵੱਖ-ਵੱਖ ਬੈਂਕਾਂ ਦੀਆਂ ਡਿਸਪੈਂਸਰੀਆਂ ਤੋਂ ਰਿਹਾਇਸ਼ ਦੀ ਦੂਰੀ, PSBs/PSU/ਸਰਕਾਰੀ ਸੰਗਠਨ/RBI ਆਦਿ ਨਾਲ ਅਨੁਭਵ ਦੇ ਆਧਾਰ 'ਤੇ ਸੂਚੀਬੱਧ ਕੀਤਾ ਜਾਵੇਗਾ। ਸ਼ਾਰਟਲਿਸਟ ਕੀਤੇ ਗਏ ਸਾਰੇ ਉਮੀਦਵਾਰਾਂ ਦੀ ਡਾਕਟਰੀ ਜਾਂਚ ਅਤੇ ਦਸਤਾਵੇਜ਼ ਤਸਦੀਕ ਪ੍ਰਕਿਰਿਆ ਕੀਤੀ ਜਾਵੇਗੀ।
ਇਸ ਪਤੇ 'ਤੇ ਭੇਜੋ ਐਪਲੀਕੇਸ਼ਨ ਫਾਰਮ
ਸਾਰੇ ਲੋੜੀਂਦੇ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਸਮੇਤ ਭਰਿਆ ਹੋਇਆ ਬਿਨੈ-ਪੱਤਰ ਖੇਤਰੀ ਡਾਇਰੈਕਟਰ, ਮਨੁੱਖੀ ਸਰੋਤ ਪ੍ਰਬੰਧਨ ਵਿਭਾਗ, ਭਰਤੀ ਸੈਕਸ਼ਨ, ਰਿਜ਼ਰਵ ਬੈਂਕ ਆਫ਼ ਇੰਡੀਆ, ਮੁੰਬਈ ਖੇਤਰੀ ਦਫ਼ਤਰ, ਸ਼ਹੀਦ ਭਗਤ ਸਿੰਘ ਰੋਡ, ਫੋਰਟ, ਮੁੰਬਈ - 400001 'ਤੇ 10 ਅਪ੍ਰੈਲ, 2023 ਨੂੰ ਸ਼ਾਮ 5 ਵਜੇ ਜਾਂ ਇਸ ਇਸ ਤੋਂ ਪਹਿਲਾਂ ਪਹੁੰਚਾਇਆ ਜਾਣਾ ਚਾਹੀਦਾ ਹੈ।
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।