ਰੇਲਵੇ 'ਚ ਭਰਤੀ ਦਾ ਸੁਨਹਿਰੀ ਮੌਕਾ, 10ਵੀਂ ਪਾਸ ਉਮੀਦਵਾਰ ਕਰਨ ਅਪਲਾਈ

Saturday, Dec 16, 2023 - 12:06 PM (IST)

ਨਵੀਂ ਦਿੱਲੀ- ਰੇਲਵੇ 'ਚ ਨੌਕਰੀ ਕਰਨ ਦਾ ਚਾਹਵਾਨ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਪੱਛਮੀ ਮੱਧ ਰੇਲਵੇ ਨੇ ਅਪ੍ਰੈਂਟਿਸ ਅਸਾਮੀਆਂ ਲਈ ਬੰਪਰ ਭਰਤੀ ਦਾ ਐਲਾਨ ਕੀਤਾ ਹੈ। ਜਿਹੜੇ ਉਮੀਦਵਾਰ 10ਵੀਂ  ਅਤੇ ITI ਪਾਸ ਹਨ, ਉਹ ਅਧਿਕਾਰਤ ਵੈੱਬਸਾਈਟ wcr.indianrailways.gov.in 'ਤੇ ਜਾ ਕੇ ਆਪਣੀ ਅਰਜ਼ੀ (ਭਾਰਤੀ ਰੇਲਵੇ ਭਰਤੀ 2023) ਫਾਰਮ ਭਰ ਸਕਦੇ ਹਨ।

ਜ਼ਰੂਰੀ ਤਾਰੀਖ਼ਾਂ

ਅਪਲਾਈ ਕਰਨ ਸ਼ੁਰੂਆਤੀ ਤਾਰੀਖ਼- 15 ਦਸੰਬਰ 2023 ਤੋਂ
ਫਾਰਮ ਭਰਨ ਦੀ ਆਖ਼ਰੀ ਤਾਰੀਖ਼- 14 ਜਨਵਰੀ 2024 ਤੱਕ

ਕੁੱਲ ਅਹੁਦੇ

ਇਸ ਭਰਤੀ ਜ਼ਰੀਏ ਕੁੱਲ 3,015 ਅਹੁਦਿਆਂ ਨੂੰ ਭਰਿਆ ਜਾਵੇਗਾ, ਜਿਸ ਵਿਚ ਜਨਰਲ ਕੈਟੇਗਰੀ ਲਈ 1,224 ਅਹੁਦੇ, SC ਦੇ 455, ST ਦੇ ਕੁੱਲ 218 ਅਹੁਦੇ, OBC ਦੇ 811 ਅਹੁਦੇ ਅਤੇ EWS ਲਈ 307 ਅਹੁਦੇ ਹਨ।

ਵਿੱਦਿਅਕ ਯੋਗਤਾ

ਜੋ ਵੀ ਉਮੀਦਵਾਰ ਰੇਲਵੇ ਦੀ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਕੋਲ 50 ਫ਼ੀਸਦੀ ਅੰਕਾਂ ਨਾਲ 10ਵੀਂ ਪਾਸ ਦਾ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ। ਨਾਲ ਹੀ ਸਬੰਧਤ ਟਰੇਡ ਵਿਚ IIT ਪਾਸ ਦਾ ਸਰਟੀਫ਼ਿਕੇਟ ਹੋਣਾ ਜ਼ਰੂਰੀ ਹੈ।

ਉਮਰ ਹੱਦ

ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 15 ਸਾਲ ਤੋਂ 24 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
 
ਚੋਣ ਪ੍ਰਕਿਰਿਆ

ਇਸ ਭਰਤੀ ਲਈ ਜੇਕਰ ਉਮੀਦਵਾਰਾਂ ਦੀ ਚੋਣ ਹੁੰਦੀ ਹੈ ਤਾਂ ਮੈਰਿਟ ਲਿਸਟ 'ਚ ਆਪਣਾ ਨਾਂ ਦਰਜ ਕਰਾਉਣਾ ਹੋਵੇਗਾ। ਮੈਰਿਟ ਲਿਸਟ 10ਵੀਂ, ਆਈ. ਟੀ. ਆਈ. ਵਿਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਬਣਾਈ ਜਾਵੇਗੀ। ਚੋਣ ਪ੍ਰਕਿਰਿਆ ਦੇ ਵਿਸ਼ੇ 'ਚ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰਨ ਲਈ ਨੋਟੀਫ਼ਿਕੇਸ਼ਨ ਜ਼ਰੂਰ ਪੜ੍ਹ ਲਓ।

ਅਰਜ਼ੀ ਫੀਸ

ਅਪ੍ਰੈਂਟਿਸ ਪੋਸਟਾਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਬਿਨੈ ਪੱਤਰ ਫਾਰਮ ਭਰਦੇ ਸਮੇਂ ਅਰਜ਼ੀ ਫੀਸ ਵੀ ਅਦਾ ਕਰਨੀ ਪਵੇਗੀ। ਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੂੰ 136 ਰੁਪਏ ਬਿਨੈ-ਪੱਤਰ ਫੀਸ ਵਜੋਂ ਅਦਾ ਕਰਨੀ ਪਵੇਗੀ, ਜਦਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 36 ਰੁਪਏ ਅਦਾ ਕਰਨੇ ਪੈਣਗੇ। ਧਿਆਨ ਰਹੇ ਕਿ ਫੀਸ ਆਨਲਾਈਨ ਹੀ ਜਮ੍ਹਾ ਕਰਵਾਉਣੀ ਹੋਵੇਗੀ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


Tanu

Content Editor

Related News