ਪੰਜਾਬ ਪੁਲਸ 'ਚ ਭਰਤੀ ਦੀ ਆਖ਼ਰੀ ਤਾਰੀਖ਼ ਆ ਰਹੀ ਕਰੀਬ, ਜਲਦ ਕਰੋ ਅਪਲਾਈ

Thursday, Aug 12, 2021 - 11:22 AM (IST)

ਪੰਜਾਬ ਪੁਲਸ 'ਚ ਭਰਤੀ ਦੀ ਆਖ਼ਰੀ ਤਾਰੀਖ਼ ਆ ਰਹੀ ਕਰੀਬ, ਜਲਦ ਕਰੋ ਅਪਲਾਈ

ਚੰਡੀਗੜ੍ਹ- ਪੰਜਾਬ ਪੁਲਸ ਨੇ ਸਿਪਾਹੀ ਬਣਨ ਦਾ ਸੁਫ਼ਨਾ ਦੇਖ ਰਹੇ ਬੇਰੁਜ਼ਗਾਰ ਨੌਜਵਾਨਾਂ ਲਈ ਭਰਤੀਆਂ ਕੱਢੀਆਂ ਹਨ। ਇਹ ਭਰਤੀਆਂ ਜ਼ਿਲ੍ਹਾ ਪੁਲਸ ਕੈਡਰ ਅਤੇ ਆਰਮਡ ਪੁਲਸ ਕੈਡਰ 'ਚ ਕੁੱਲ 4258 ਅਹੁਦਿਆਂ 'ਤੇ ਨਿਕਲੀਆਂ ਹਨ। 

ਅਹੁਦੇ ਅਤੇ ਗਿਣਤੀ
ਜ਼ਿਲ੍ਹਾ ਪੁਲਸ ਕੈਡਰ 'ਚ 2015 
ਆਰਮਡ ਪੁਲਸ ਕੈਡਰ 'ਚ 2343 ਅਹੁਦੇ
ਕੁੱਲ- 4358 ਅਹੁਦੇ 

ਉਮਰ
ਉਮੀਦਵਾਰ ਦੀ ਉਮਰ 18 ਤੋਂ 28 ਸਾਲ ਤੈਅ ਕੀਤੀ ਗਈਹੈ।

ਸਿੱਖਿਆ ਯੋਗਤਾ
ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ।

ਆਖ਼ਰੀ ਤਾਰੀਖ਼
ਉਮੀਦਵਾਰ 15 ਅਗਸਤ 2021 ਤੱਕ ਅਪਲਾਈ ਕਰ ਸਕਦੇ ਹਨ।

ਚੋਣ ਪ੍ਰਕਿਰਿਆ
ਅਪਲਾਈ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਐਪਲੀਕੇਸ਼ਨ ਫਾਰਮ ਅਤੇ ਓ.ਐੱਮ.ਆਰ. ਸ਼ੀਟ 'ਤੇ ਆਫ਼ਲਾਈਨ ਲਿਖਤੀ ਪ੍ਰੀਖਿਆ ਦਾ ਆਯੋਜਨ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਸਰੀਰਕ ਮਾਪਤੌਲ (ਪੀ.ਐੱਮ.ਟੀ) ਅਤੇ ਸਰੀਰਕ ਕੁਸ਼ਲਤਾ ਟੈਸਟ (ਪੀ.ਐੱਸ.ਟੀ.) ਲਈ ਬੁਲਾਇਆ ਜਾਵੇਗਾ। ਸਾਰੀਆਂ ਪ੍ਰੀਖਿਆਵਾਂ 'ਚ ਬਣੀ ਮੈਰਿਟ ਲਿਸਟ ਅਨੁਸਾਰ, ਉਮੀਦਵਾਰ ਦੀ ਚੋਣ ਸੰਬੰਧਤ ਕੈਡਰ ਲਈ ਕੀਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ http://punjabpolice.gov.in/ 'ਤੇ ਜਾ ਕੇ ਅਪਲਾਈ ਕਰ ਸਕਦਾ ਹੈ।

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਰੋ ਕਲਿੱਕ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਭਰਤੀ: ਜਾਣੋ ਯੋਗਤਾ, ਲਿਖਤੀ ਪੇਪਰ ਅਤੇ ਕੱਦ-ਕਾਠ ਬਾਰੇ ਇੱਕ-ਇੱਕ ਗੱਲ


author

DIsha

Content Editor

Related News