ਪੰਜਾਬ ਪੁਲਸ 'ਚ 2500 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਾਣੋ ਕਦੋਂ ਹੋਵੇਗੀ ਪ੍ਰੀਖਿਆ

Thursday, Oct 06, 2022 - 11:53 AM (IST)

ਪੰਜਾਬ ਪੁਲਸ 'ਚ 2500 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਾਣੋ ਕਦੋਂ ਹੋਵੇਗੀ ਪ੍ਰੀਖਿਆ

ਚੰਡੀਗੜ੍ਹ : ਪੰਜਾਬ ਪੁਲਸ 'ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਪੰਜਾਬ ਸਰਕਾਰ ਪੁਲਸ ਮਹਿਕਮੇ 'ਚ ਨਵੀਆਂ ਭਰਤੀਆਂ ਕਰਨ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਆਮ ਆਦਮੀ ਪਾਰਟੀ ਦਾ ਪਹਿਲਾ ਟੀਚਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ ਅਤੇ ਹੁਣ ਪੁਲਸ ਮਹਿਕਮੇ ਵਿਚ ਨਵੀਆਂ ਭਰਤੀਆਂ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਕ ਗਾਰੰਟੀ ਹੈ ਕਿ ਇਹ ਸਾਰੀ ਭਰਤੀ ਮੈਰਿਟ ਆਧਾਰ 'ਤੇ ਅਤੇ ਬਿਨਾ ਰਿਸ਼ਵਤ ਜਾਂ ਕਿਸੇ ਦੀ ਸਿਫ਼ਾਰਿਸ਼ ਤੋਂ ਹੋਵੇਗੀ। 

PunjabKesari

ਪੰਜਾਬ ਪੁਲਸ ਦੀ ਭਰਤੀ ਦਾ ਵੇਰਵਾ

ਕਾਂਸਟੇਬਲ (ਇੰਟੈਜੀਲੈਂਸ ਅਤੇ ਜਾਂਚ ਕਾਡਰ) ਦੀਆਂ 1156 ਪੋਸਟਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਦੀ ਪ੍ਰੀਖਿਆ 14-10-2022 ਹੈ।
ਹੈੱਡ ਕਾਂਸਟੇਬਲ (ਜਾਂਚ ਕਾਡਰ) ਦੀਆਂ 787 ਪੋਸਟਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਦੀ ਪ੍ਰੀਖਿਆ 15-10-2022 ਨੂੰ ਹੋਵੇਗੀ।
ਸਬ ਇੰਸਪੈਕਟਰ (ਜਾਂਚ, ਇੰਟੈਲੀਜੈਂਸ, ਜ਼ਿਲ੍ਹਾ ਅਤੇ ਹਥਿਆਰਬੰਦ ਪੁਲਸ ਕਾਡਰ) ਦੀਆਂ 560 ਪੋਸਟਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਦੀ ਪ੍ਰੀਖਿਆ 16-10-2022 ਨੂੰ ਹੋਵੇਗੀ।


author

cherry

Content Editor

Related News