ਪੰਜਾਬ ਪੁਲਸ 'ਚ ਹੈੱਡ ਕਾਂਸਟੇਬਲ ਦੇ 700 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Friday, Aug 06, 2021 - 11:55 AM (IST)

ਪੰਜਾਬ ਪੁਲਸ 'ਚ ਹੈੱਡ ਕਾਂਸਟੇਬਲ ਦੇ 700 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਪੁਲਸ ਵਿਭਾਗ ਵਿਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਪੰਜਾਬ ਪੁਲਸ ਭਰਤੀ ਬੋਰਡ ਨੇ ਪੰਜਾਬ ਪੁਲਸ ਦੇ ਇਨਵੈਸਟੀਗੇਟਿਵ ਕਾਡਰ ਵਿਚ ਹੈੱਡ ਕਾਂਸਟੇਬਲ ਦੇ ਅਹੁਦੇ 'ਤੇ ਭਰਤੀ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਆਨਲਾਈਨ ਅਪਲਾਈ ਕਰਨ ਲਈ ਲਿੰਕ ਸਰਕਾਰੀ ਵੈੱਬਸਾਈਟ 'ਤੇ ਉਪਲਬਧ ਹੈ। 

ਮਹੱਤਵਪੂਰਨ ਤਾਰੀਖ਼ਾਂ
ਆਨਲਾਈਨ ਫੀਸ ਅਤੇ ਫਾਰਮ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ਼ - 25 ਅਗਸਤ 2021

ਅਹੁਦਿਆਂ ਦਾ ਵੇਰਵਾ
ਹੈੱਡ ਕਾਂਸਟੇਬਲ (ਇਨਵੈਸਟੀਗੇਸ਼ਨ ਕੈਡਰ) - 787 ਅਹੁਦੇ

ਉਮਰ ਹੱਦ
ਉਮੀਦਵਾਰਾਂ ਦੀ ਉਮਰ 21 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਵਿੱਦਿਅਕ ਯੋਗਤਾ
ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਪੁਰਸ਼ ਉਮੀਦਵਾਰਾਂ ਲਈ ਲੋੜੀਂਦੀ ਘੱਟੋ-ਘੱਟ ਉਚਾਈ 5 ਫੁੱਟ 5 ਇੰਚ ਅਤੇ ਮਹਿਲਾ ਉਮੀਦਵਾਰਾਂ ਲਈ 5 ਫੁੱਟ 1 ਇੰਚ ਹੈ।

ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਦੋ ਪੜਾਵਾਂ ਦੇ ਅਧਾਰ 'ਤੇ ਕੀਤੀ ਜਾਵੇਗੀ। ਪਹਿਲਾ ਪੜਾਅ ਲਿਖਤੀ ਪ੍ਰੀਖਿਆ ਦਾ ਹੋਵੇਗਾ, ਜਿਸ ਵਿਚ MCQs ਕੰਪਿਊਟਰ ਅਧਾਰਤ ਪ੍ਰੀਖਿਆ ਹੋਵੇਗੀ। ਇਸ ਤੋਂ ਬਾਅਦ ਦਸਤਾਵੇਜ਼ਾਂ ਦੀ ਤਸਦੀਕ, ਸਰੀਰਕ ਮਾਪ ਟੈਸਟ (ਪੀ.ਐੱਮ.ਟੀ.) ਅਤੇ ਸਰੀਰਕ ਜਾਂਚ ਟੈਸਟ (ਪੀ.ਐੱਸ.ਟੀ.) ਕੀਤਾ ਜਾਵੇਗਾ।

ਅਧਿਕਾਰਤ ਨੋਟੀਫਿਕੇਸ਼ਨ ਲਈ ਇੱਥੇ ਕਲਿਕ ਕਰੋ

ਅਧਿਕਾਰਤ ਵੈਬਸਾਈਟ ਲਈ ਇੱਥੇ ਕਲਿਕ ਕਰੋ


author

cherry

Content Editor

Related News