ਪੰਜਾਬ 'ਚ ਪਟਵਾਰੀ ਦੇ ਅਹੁਦੇ 'ਤੇ ਭਰਤੀ ਦਾ ਆਖ਼ਰੀ ਤੇ ਸੁਨਹਿਰੀ ਮੌਕਾ, ਜਾਣੋ ਉਮਰ ਹੱਦ ਤੇ ਹੋਰ ਜਾਣਕਾਰੀ

Sunday, Apr 02, 2023 - 11:32 AM (IST)

ਪੰਜਾਬ 'ਚ ਪਟਵਾਰੀ ਦੇ ਅਹੁਦੇ 'ਤੇ ਭਰਤੀ ਦਾ ਆਖ਼ਰੀ ਤੇ ਸੁਨਹਿਰੀ ਮੌਕਾ, ਜਾਣੋ ਉਮਰ ਹੱਦ ਤੇ ਹੋਰ ਜਾਣਕਾਰੀ

ਨਵੀਂ ਦਿੱਲੀ- ਪੰਜਾਬ ਸੁਬਾਰਡੀਨੇਟ ਸਿਲੈਕਸ਼ਨ ਸਰਵਿਸ ਬੋਰਡ (PSSSB) ਦੀ ਪਟਵਾਰੀ ਭਰਤੀ 'ਚ ਸ਼ਾਮਲ ਹੋਣ ਜਾ ਰਹੇ ਉਮੀਦਵਾਰਾਂ ਲਈ ਵੱਡੀ ਖ਼ਬਰ ਹੈ। PSSSB ਨੇ ਪਟਵਾਰੀ ਅਸਾਮੀਆਂ 'ਤੇ ਬੰਪਰ ਭਰਤੀ ਦੀ ਆਖਰੀ ਤਾਰੀਖ਼ ਵਧਾ ਦਿੱਤੀ ਹੈ। ਪਹਿਲਾਂ ਉਮੀਦਵਾਰਾਂ ਨੂੰ 20 ਮਾਰਚ ਤੱਕ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਸੀ, ਜਿਸ ਨੂੰ ਹੁਣ 2 ਅਪ੍ਰੈਲ 2023 ਤੱਕ ਵਧਾ ਦਿੱਤਾ ਗਿਆ ਹੈ। ਜਿਨ੍ਹਾਂ ਉਮੀਦਵਾਰਾਂ ਨੇ ਅਜੇ ਤੱਕ ਇਸ ਭਰਤੀ ਲਈ ਅਪਲਾਈ ਨਹੀਂ ਕੀਤਾ ਹੈ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਅਧਿਕਾਰਤ ਵੈੱਬਸਾਈਟ http://www.sssb.punjab.gov.in 'ਤੇ ਜਾ ਕੇ ਆਪਣਾ ਬਿਨੈ-ਪੱਤਰ ਭਰਨਾ ਚਾਹੀਦਾ ਹੈ। 

ਅਹੁਦਿਆਂ ਦਾ ਵੇਰਵਾ

ਤੁਹਾਨੂੰ ਦੱਸ ਦੇਈਏ ਕਿ ਇਸ ਭਰਤੀ ਰਾਹੀਂ ਪਟਵਾਰੀ ਦੀਆਂ ਕੁੱਲ 710 ਅਸਾਮੀਆਂ ਭਰੀਆਂ ਜਾਣਗੀਆਂ। 

ਮਹੱਤਵਪੂਰਨ ਤਾਰੀਖ਼ਾਂ

ਪਟਵਾਰੀ ਦੇ ਅਹੁਦਿਆਂ ਦੀ ਭਰਤੀ ਲਈ ਬਿਨੈ ਪੱਤਰ 23 ਫਰਵਰੀ 2023 ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਉਮੀਦਵਾਰ 2 ਅਪ੍ਰੈਲ 2023 ਯਾਨੀ ਕਿ ਅੱਜ ਅਪਲਾਈ ਕਰ ਸਕਣਗੇ। ਇਸ ਤੋਂ ਪਹਿਲਾਂ ਅਪਲਾਈ ਕਰਨ ਦੀ ਤਾਰੀਖ਼ 20 ਮਾਰਚ ਸੀ।

ਵਿਦਿਅਕ ਯੋਗਤਾ 

ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦਾ ਹੈ, ਉਸ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਲਾਜ਼ਮੀ ਹੈ ਕਿ ਉਮੀਦਵਾਰ ਨੇ 10ਵੀਂ ਜਮਾਤ ਤੱਕ ਪੰਜਾਬੀ ਪੜ੍ਹੀ ਹੋਵੇ ਅਤੇ ਸੂਚਨਾ ਤਕਨਾਲੋਜੀ ਦੀ ਵਰਤੋਂ ਵਿਚ ਕੰਮ ਕਰਨ ਦੇ ਅਨੁਭਵ ਜਾਂ ਕੰਪਿਊਟਰ ਖੇਤਰ ਵਿਚ 120 ਘੰਟੇ ਦਾ ਕੋਰਸ ਕੀਤਾ ਹੋਵੇ। 

ਉਮੀਦਵਾਰ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਭਰਤੀ ਦਾ ਨੋਟੀਫ਼ਿਕੇਸ਼ਨ ਜ਼ਰੂਰ ਪੜ੍ਹ ਲੈਣ
Punjab Patwari Bharti 2023 Notification

Punjab Patwari Bharti 2023 Notification

ਉਮਰ ਹੱਦ

ਉਮੀਦਵਾਰਾਂ ਦੀ ਉਮਰ 1 ਜਨਵਰੀ 2023 ਨੂੰ ਘੱਟ ਤੋਂ ਘੱਟ 18 ਸਾਲ ਅਤੇ ਵੱਧ ਤੋਂ ਵੱਧ ਉਮਰ ਹੱਦ 37 ਸਾਲ ਹੈ। ਹਾਲਾਂਕਿ ਰਿਜ਼ਰਵਡ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਮਾਪਦੰਡਾਂ ਮੁਤਾਬਕ ਵੱਧ ਤੋਂ ਵੱਧ ਉਮਰ ਹੱਦ ਵਿਚ ਛੋਟ ਦਿੱਤੀ ਜਾਵੇਗੀ। 

ਅਰਜ਼ੀ ਦੀ ਫੀਸ

ਜਨਰਲ ਵਰਗ ਦੇ ਉਮੀਦਵਾਰ ਜੋ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਅਰਜ਼ੀ ਫੀਸ ਵਜੋਂ 1000 ਰੁਪਏ ਅਦਾ ਕਰਨੇ ਪੈਣਗੇ। ਦੂਜੇ ਪਾਸੇ ਬੀ.ਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ 250 ਰੁਪਏ, ਸਾਬਕਾ ਸੈਨਿਕਾਂ ਨੂੰ 200 ਰੁਪਏ ਅਤੇ ਦਿਵਿਆਂਗ ਸ਼੍ਰੇਣੀ ਦੇ ਉਮੀਦਵਾਰਾਂ ਨੂੰ 500 ਰੁਪਏ ਅਰਜ਼ੀ ਫੀਸ ਵਜੋਂ ਅਦਾ ਕਰਨੀ ਪਵੇਗੀ।

ਚੋਣ ਪ੍ਰਕਿਰਿਆ

ਇਨ੍ਹਾਂ ਅਹੁਦਿਆਂ 'ਤੇ ਚੁਣੇ ਜਾਣ ਲਈ ਉਮੀਦਵਾਰਾਂ ਨੂੰ  ਮੁੱਖ ਪ੍ਰੀਖਿਆ ਦੇ ਪੜਾਅ ਵਿਚੋਂ ਲੰਘਣਾ ਪੈਂਦਾ ਹੈ।

ਤਨਖਾਹ

ਜੋ ਵੀ ਉਮੀਦਵਾਰ ਚੁਣਿਆ ਜਾਵੇਗਾ, ਉਸ ਨੂੰ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਪੱਧਰ 2 ਦੇ ਅਨੁਸਾਰ ਤਨਖਾਹ ਦਿੱਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ  19,900- 63,200 ਰੁਪਏ ਤਨਖਾਹ ਦਿੱਤੀ ਜਾਵੇਗੀ। ਹੋਰ ਵੇਰਵਿਆਂ ਲਈ ਭਰਤੀ ਨੋਟੀਫਿਕੇਸ਼ਨ ਪੜ੍ਹੋ।

ਹੁਣੇ ਅਪਲਾਈ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ।


 


author

Tanu

Content Editor

Related News