ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਕਲਰਕ ਦੇ ਅਹੁਦੇ ’ਤੇ ਨਿਕਲੀ ਭਰਤੀ, ਜਾਣੋ ਉਮਰ, ਸਿੱਖਿਆ ਤੇ ਪ੍ਰੀਖਿਆ ਬਾਰੇ
Monday, Oct 17, 2022 - 11:10 AM (IST)
ਨਵੀਂ ਦਿੱਲੀ- ਗਰੈਜੂਏਸ਼ਨ ਕਰਨ ਚੁੱਕੇ ਉਮੀਦਵਾਰਾਂ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਕਲਰਕ ਦੇ ਅਹੁਦਿਆਂ ’ਤੇ ਭਰਤੀ ਨਿਕਲੀ ਹੈ। ਪੰਜਾਬ ਅਤੇ ਹਰਿਆਣਾ ਦੀਆਂ ਅਧੀਨ ਅਦਾਲਤਾਂ ਵਿਚ ਸਟਾਫ਼ ਦੀ ਕੇਂਦਰੀਕ੍ਰਿਤ ਭਰਤੀ ਲਈ ਸੁਸਾਇਟੀ (ਪੰਜਾਬ ਅਤੇ ਹਰਿਆਣਾ ਕਲਰਕ ਭਰਤੀ 2022) ਨੇ ਕਲਰਕ ਦੇ ਅਹੁਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://sssc.gov.in ’ਤੇ ਜਾ ਕੇ ਫਾਰਮ ਭਰ ਸਕਦੇ ਹਨ।
ਇਹ ਵੀ ਪੜ੍ਹੋ- 10ਵੀਂ ਪਾਸ ਉਮੀਦਵਾਰਾਂ ਲਈ ਰੇਲਵੇ ’ਚ ਨੌਕਰੀ ਦਾ ਸ਼ਾਨਦਾਰ ਮੌਕਾ, ਬਿਨਾਂ ਪ੍ਰੀਖਿਆ ਹੋਵੇਗੀ ਭਰਤੀ
ਕੁੱਲ ਅਹੁਦੇ-
390
ਮਹੱਤਵਪੂਰਨ ਤਾਰੀਖ਼ਾਂ-
ਆਨਲਾਈਨ ਅਪਲਾਈ ਕਰਨ ਦੀ ਤਾਰੀਖ਼- 15 ਅਕਤੂਬਰ 2022
ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 30 ਅਕਤੂਬਰ 2022
ਪ੍ਰੀਖਿਆ- ਨਵੰਬਰ-ਦਸੰਬਰ 2022
ਉਮਰ ਹੱਦ-
ਜੋ ਵੀ ਉਮੀਦਵਾਰ ਕਰਲਕ ਦੇ ਅਹੁਦਿਆਂ ’ਤੇ ਭਰਤੀ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਦੀ ਉਮਰ ਹੱਦ 18 ਸਾਲ ਤੋਂ 42 ਸਾਲ ਹੋਣੀ ਚਾਹੀਦੀ ਹੈ। SC/ST ਸ਼੍ਰੇਣੀ ਦੇ ਉਮੀਦਵਾਰਾਂ ਦੀ ਉਮਰ ਹੱਦ 18 ਸਾਲ ਤੋਂ 47 ਸਾਲ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ITBP ’ਚ ਹੈੱਡ ਕਾਂਸਟੇਬਲ ਦੇ ਅਹੁਦੇ ’ਤੇ ਨਿਕਲੀ ਭਰਤੀ, 12ਵੀਂ ਪਾਸ ਉਮੀਦਵਾਰ ਕਰਨ ਅਪਲਾਈ
ਸਿੱਖਿਅਕ ਯੋਗਤਾ-
ਕਲਰਕ ਦੇ ਅਹੁਦਿਆਂ ’ਤੇ ਅਪਲਾਈ ਕਰਨ ਲਈ ਬਿਨੈਕਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਬੈਚਲਰ ਆਫ਼ ਆਰਟਸ, ਸਾਇੰਸ ਅਤੇ ਹੋਰ ਵਿਸ਼ਿਆਂ ’ਚ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰ ਮੈਟ੍ਰਿਕ (ਕਲਾਸ 10ਵੀਂ) ਕਲਾਸ ਵਿਚ ਹਿੰਦੀ ਵਿਸ਼ੇ ਵਿਚ ਪਾਸ ਹੋਣਾ ਚਾਹੀਦਾ ਹੈ ਅਤੇ ਕੰਪਿਊਟਰ ਦੀ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ।
ਅਰਜ਼ੀ ਫ਼ੀਸ
ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ 825 ਰੁਪਏ
ਮਹਿਲਾ ਉਮੀਦਵਾਰਾਂ ਲਈ 625 ਰੁਪਏ
ਰਾਖਵੇਂ ਵਰਗ ਲਈ 525 ਰੁਪਏ
ਇਹ ਵੀ ਪੜ੍ਹੋ- 8ਵੀਂ ਪਾਸ ਲਈ ਭਾਰਤੀ ਡਾਕ ਵਿਭਾਗ ’ਚ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਕਰਨ ਅਪਲਾਈ
ਲਿਖਤੀ ਪ੍ਰੀਖਿਆ
ਲਿਖਤੀ ਪ੍ਰੀਖਿਆ ਨਵੰਬਰ ਜਾਂ ਦਸੰਬਰ ’ਚ ਆਯੋਜਿਤ ਕੀਤੀ ਜਾ ਸਕਦੀ ਹੈ। ਪ੍ਰੀਖਿਆ ਦੀ ਸਟੀਕ ਤਾਰੀਖ਼ ਅਧਿਕਾਰਤ ਵੈੱਬਸਾਈਟ ਜ਼ਰੀਏ ਦਿੱਤੀ ਜਾਵੇਗੀ। ਪ੍ਰੀਖਿਆ ਦੋ ਘੰਟੇ ਦੀ ਹੋਵੇਗੀ ਜਿਸ ’ਚ ਜਨਰਲ ਨਾਲੇਜ ਯਾਨੀ ਕਿ ਆਮ ਗਿਆਨ ਦੇ 50 ਆਬਜੈਕਟਿਵ ਪ੍ਰਸ਼ਨ ਹੋਣਗੇ। ਅੰਗਰੇਜ਼ੀ ਸਮਝ ਵਿਚ 20 ਆਬਜੈਕਟਿਵ ਟਾਈਪ ਪ੍ਰਸ਼ਨ ਅਤੇ 30 ਸਬਜੈਕਟਿਵ ਪ੍ਰਸ਼ਨ ਸ਼ਾਮਲ ਹੋਣਗੇ। ਕੁੱਲ ਪੇਪਰ 100 ਅੰਕਾਂ ਦਾ ਹੋਵੇਗਾ।
ਵਧੇਰੇ ਜਾਣਕਾਰੀ ਨੂੰ ਵੇਖਣ ਲਈ ਇਸ ਨੋਟੀਫ਼ਿਕੇਸ਼ਨ ਲਿੰਕ ’ਤੇ ਕਲਿੱਕ ਕਰੋ।
