ਆਇਲ ਇੰਡੀਆ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਤਰ੍ਹਾਂ ਕਰੋ ਅਪਲਾਈ

Sunday, Jul 11, 2021 - 10:45 AM (IST)

ਆਇਲ ਇੰਡੀਆ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਤਰ੍ਹਾਂ ਕਰੋ ਅਪਲਾਈ

ਨਵੀਂ ਦਿੱਲੀ- ਆਇਲ ਇੰਡੀਆ ਲਿਮਿਟਡ ਨੇ ਜੂਨੀਅਰ ਅਸਿਸਟੈਂਟ ਕਮ ਕੰਪਿਊਟਰ ਆਪਰੇਸਟ ਦੇ ਅਹੁਦਿਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਯੋਗ ਅਤੇ ਚਾਵਹਨ ਉਮੀਦਵਾਰ ਆਇਲ ਇੰਡੀਆ ਦੀ ਅਧਿਕਾਰਤ ਵੈਬਸਾਈਟ https://www.oil-india.com/Current_openNew.aspx ’ਤੇ ਜਾ ਕੇ ਆਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ
ਅਹੁਦੇ ਦਾ ਨਾਮ- ਜੂਨੀਅਰ ਅਸਿਸਟੈਂਟ ਕਮ ਕੰਪਿਊਟਰ ਆਪਰੇਟਰ
ਅਹੁਦਿਆਂ ਦੀ ਸੰਖਿਆ- 120 ਅਹੁਦੇ

ਮਹੱਤਵਪੂਰਨ ਤਾਰੀਖ਼ਾਂ
ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼- 1 ਜੁਲਾਈ 2021
ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼- 15 ਅਗਸਤ 2021

ਵਿੱਦਿਅਕ ਯੋਗਤਾ
ਉਮੀਦਵਾਰਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਇਲਾਵਾ ਉਸ ਕੋਲ 6 ਮਹੀਨੇ ਦੀ ਮਿਆਦ ਦੇ ਕੰਪਿਊਟਰ ਐਪਲੀਕੇਸ਼ਨ ਵਿਚ ਡਿਪਲੋਮਾ/ਸਰਟੀਫਿਕੇਟ ਹੋਣਾ ਚਾਹੀਦਾ ਹੈ ਅਤੇ ਐਮ.ਐਸ.ਵਰਡ, ਐਮ.ਐਸ. ਐਕਸੈਲ, ਐਮ.ਐਸ. ਪਾਵਰ ਪੁਆਇੰਟ ਆਦਿ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।

ਉਮਰ
ਉਮੀਦਵਾਰਾਂ ਦੀ ਉਮਰ 18 ਤੋਂ 35 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਅਰਜ਼ੀ ਫ਼ੀਸ
ਜਨਰਲ/ਓ.ਬੀ.ਸੀ.: 200 ਰੁਪਏ
ਐਸ.ਸੀ./ਐਸ.ਟੀ./ਈ.ਡਬਲਯੂ.ਐਸ./ਬੈਂਚਮਾਰਕ ਦਿਵਿਆਂਗ ਵਿਅਕਤੀ/ਸਾਬਕਾ ਸੈਨਿਕ: ਕੋਈ ਫ਼ੀਸ ਨਹੀਂ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਕੰਪਿਊਟਰ ਬੇਸਡ ਟੈਸਟ ਦੇ ਆਧਾਰ ’ਤੇ ਕੀਤੀ ਜਾਏਗੀ।


author

DIsha

Content Editor

Related News