ਰੱਖਿਆ ਮੰਤਰਾਲਾ ਦੀ ਇਸ ਕੰਪਨੀ ''ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

Saturday, May 21, 2022 - 11:42 AM (IST)

ਰੱਖਿਆ ਮੰਤਰਾਲਾ ਦੀ ਇਸ ਕੰਪਨੀ ''ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

ਨਵੀਂ ਦਿੱਲੀ- ਰੱਖਿਆ ਮੰਤਰਾਲਾ ਦੀ ਕੰਪਨੀ ਭਾਰਤ ਡਾਇਨਾਮਿਕਸ ਲਿਮਟਿਡ ਨੇ ਵੱਖ-ਵੱਖ ਦਫ਼ਤਰਾਂ 'ਚ ਚੱਲ ਰਹੇ ਪ੍ਰਾਜੈਕਟਾਂ ਲਈ ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। 

ਅਹੁਦਿਆਂ ਦਾ ਵੇਰਵਾ
ਵੱਖ-ਵੱਖ ਵਿਭਾਗਾਂ 'ਚ ਪ੍ਰਾਜੈਕਟ ਅਸਿਸਟੈਂਟ ਅਤੇ ਪ੍ਰਾਜੈਕਟ ਡਿਪਲੋਮਾ ਅਸਿਸਟੈਂਟ ਦੇ ਕੁੱਲ 80 ਅਹੁਦਿਆਂ 'ਤੇ ਠੇਕੇ ਦੇ ਆਧਾਰ 'ਤੇ ਭਰਤੀ ਕੀਤੀ ਜਾਣੀ ਹੈ। ਇਹ ਭਰਤੀ ਠੇਕੇ ਦੇ ਆਧਾਰ 'ਤੇ ਇਕ ਸਾਲ ਲਈ ਹੋਵੇਗੀ। ਹਾਲਾਂਕਿ ਇਸ ਤੋਂ ਬਾਅਦ ਤਿੰਨ ਹੋਰ ਸਾਲ ਲਈ ਸਾਲ ਦਰ ਸਾਲ ਅੱਗੇ ਵੀ ਵਧਾਇਆ ਜਾ ਸਕਦਾ ਹੈ। 

ਮਹੱਤਵਪੂਰਨ ਤਾਰੀਖ਼
ਉਮੀਦਵਾਰ 4 ਜੂਨ 2022 ਤੱਕ ਅਪਲਾਈ ਕਰ ਰਹੇ ਹਨ।

ਉਮਰ
ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 28 ਸਾਲ ਹੋਣੀ ਚਾਹੀਦੀ ਹੈ। ਜਦੋਂ ਕਿ ਐੱਸ.ਸੀ., ਐੱਸ.ਟੀ. ਨੂੰ 5 ਸਾਲ, ਓ.ਬੀ.ਸੀ. ਨੂੰ ਤਿੰਨ ਸਾਲ ਦੀ ਵੱਧ ਤੋਂ ਵੱਧ ਉਮਰ 'ਚ ਛੋਟ ਮਿਲੇਗੀ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਪ੍ਰੀਖਿਆ ਦੇ ਨੰਬਰ, ਅਨੁਭਵਾਂ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਭਾਰਤ ਡਾਇਨਾਮਿਕਸ ਭਰਤੀ 2022 ਲਈ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕੀਤੀ ਜਾ ਸਕਦਾ ਹੈ।

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

cherry

Content Editor

Related News