10ਵੀਂ ਤੇ 12ਵੀਂ ਪਾਸ ਲਈ ਰੱਖਿਆ ਮੰਤਰਾਲਾ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Thursday, Feb 24, 2022 - 12:17 PM (IST)

ਨਵੀਂ ਦਿੱਲੀ- ਰੱਖਿਆ ਮੰਤਰਾਲਾ ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਜਾਰੀ ਨੋਟੀਫਿਕੇਸ਼ਨ ਅਨੁਸਾਰ, ਰੱਖਿਆ ਮੰਤਰਾਲਾ ਨੇ ਟੈਲੀ ਕਲਰਕ, ਐੱਮ.ਟੀ.ਐੱਸ. ਕੁੱਕ ਅਤੇ ਹਾਊਸਕੀਪਰ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ indianarmy.nic.in 'ਤੇ ਜਾਣਾ ਪਵੇਗਾ।
ਆਖ਼ਰੀ ਤਾਰੀਖ਼
ਉਮੀਦਵਾਰ 26 ਫਰਵਰੀ 2022 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਟੈਲੀ ਕਲਰਕ ਲਈ 12 ਵੀਂ/ਐੱਚ.ਐੱਸ.ਸੀ. ਪਾਸ ਯੋਗਤਾ ਹੋਣੀ ਚਾਹੀਦੀ ਹੈ।
ਕੁੱਕ ਲਈ 10ਵੀਂ ਪਾਸ ਹੋਣਾ ਜ਼ਰੂਰੀ ਹੈ।
ਐੱਮ.ਟੀ.ਐੱਸ. (ਚੌਕੀਦਾਰ) ਲਈ 10ਵੀਂ ਪਾਸ ਯੋਗਤਾ ਹੋਣੀ ਚਾਹੀਦੀ ਹੈ।
ਐੱਮ.ਟੀ.ਐੱਸ. (ਸਫ਼ਾਈਵਾਲਾ ਲਈ) 10ਵੀਂ ਪਾਸ ਯੋਗਤਾ ਹੋਣੀ ਚਾਹੀਦੀ ਹੈ।
ਹਾਊਸਕੀਪਰ ਲਈ 10ਵੀਂ ਪਾਸ ਯੋਗਤਾ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਾਰ ਦਸਤਾਵੇਜ਼ਾਂ ਨਾਲ ਕਮਾਂਡੈਂਟ ਐਮਬਾਰਕੇਸ਼ਨ, ਹੈੱਡ ਕੁਆਰਟਰ, 246 ਏਜੰਸੀ ਬੋਸ ਰੋਡ, ਅਲੀਪੁਰ, ਕੋਲਕਾਤਾ- 700027 ਨੂੰ ਰੁਜ਼ਗਾਰ ਸਮਾਚਾਰ 'ਚ ਵਿਗਿਆਪਨ ਦੇ ਪ੍ਰਕਾਸ਼ਨ ਤੋਂ ਤੋਂ 21 ਦਿਨਾਂ ਤੱਕ ਜਾਂ ਉਸ ਤੋਂ ਪਹਿਲਾਂ ਐਪਲੀਕੇਸ਼ਨ ਜਮ੍ਹਾ ਕਰ ਸਕਦੇ ਹੋ।