ਹਾਈ ਕੋਰਟ ''ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
Saturday, Feb 20, 2021 - 11:28 AM (IST)

ਨਵੀਂ ਦਿੱਲੀ- ਮੱਧ ਪ੍ਰਦੇਸ਼ ਹਾਈ ਕੋਰਟ ਨੇ ਲਾਅ ਕਲਰਕ ਕਮ ਰਿਸਰਚ ਅਸਿਸਟੈਂਟ ਦੇ 32 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 26 ਫਰਵਰੀ 2021 ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ।
ਸਿੱਖਿਆ ਯੋਗਤਾ
ਯੋਗ ਅਤੇ ਇਛੁੱਕ ਉਮੀਦਵਾਰ ਕੋਲ ਲਾਅ 'ਚ ਬੈਚਲਰ ਡਿਗਰੀ ਅਤੇ ਐੱਮ.ਐੱਸ. ਦਫ਼ਤਰ ਦਾ ਗਿਆਨ ਹੋਣਾ ਜ਼ਰੂਰੀ ਹੈ।
ਉਮਰ
ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਲਿਖਤੀ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। ਲਿਖਤੀ ਪ੍ਰੀਖਿਆ 'ਚ ਨੈਗੇਟਿਵ ਮਾਰਕਿੰਗ ਹੋਵੇਗੀ। ਹਰੇਕ ਗਲਤ ਉੱਤਰ ਲਈ ਚੌਥਾਈ ਅੰਕ ਕੱਟਿਆ ਜਾਵੇਗਾ।
ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਰ ਮੱਧ ਪ੍ਰਦੇਸ਼ ਹਾਈ ਕੋਰਟ ਦੀ ਅਧਿਕਾਰਤ ਵੈੱਬਸਾਈਟ https://mphc.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 18 ਮਾਰਚ 2021 ਤੱਕ ਆਨਲਾਈਨ ਅਪਲਾਈ ਕਰ ਸਕਣਗੇ।