ਜੰਮੂ-ਕਸ਼ਮੀਰ ਪੁਲਸ ''ਚ 2700 ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

10/22/2019 10:18:40 AM

ਨਵੀਂ ਦਿੱਲੀ— ਜੰਮੂ-ਕਸ਼ਮੀਰ ਪੁਲਸ 'ਚ 2700 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇਹ ਭਰਤੀ ਸਿਰਫ਼ ਔਰਤਾਂ ਲਈ ਹੈ। ਇਨ੍ਹਾਂ ਅਹੁਦਿਆਂ 'ਤੇ 10ਵੀਂ ਪਾਸ ਔਰਤਾਂ ਅਪਲਾਈ ਕਰ ਸਕਦੀ ਹੈ। ਕੁੱਲ 2700 ਅਹੁਦਿਆਂ 'ਚੋਂ 1350 ਅਹੁਦੇ 2 ਬਾਰਡਰ ਬਟਾਲੀਅਨ (ਜੰਮੂ ਪ੍ਰੋਵਿੰਸ/ਕਸ਼ਮੀਰ ਪ੍ਰੋਵਿੰਸ) ਅਤੇ ਬਾਕੀ 1350 ਅਹੁਦੇ 2 ਮਹਿਲਾ ਬਟਾਲੀਅਨ (ਜੰਮੂ/ਕਸ਼ਮੀਰ ਰੀਜਨ) ਦੇ ਸ਼ਾਮਲ ਹਨ।

ਕੁੱਲ ਅਹੁਦੇ- 2700

ਸਿੱਖਿਆ ਯੋਗਤਾ- ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ 10ਵੀਂ ਪਾਸ ਹੋਣਾ ਜ਼ਰੂਰੀ ਹੈ।

ਉਮਰ- ਉਮੀਦਵਾਰ ਦੀ ਉਮਰ 18 ਤੋਂ 28 ਸਾਲ ਦਰਮਿਆਨ ਹੋਣੀ ਜ਼ਰੂਰੀ ਹੈ।

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਫਿਜ਼ੀਕਲ ਟੈਸਟ, ਫਿਜ਼ੀਕਲ ਸਟੈਂਡਰਡ ਟੈਸਟ ਅਤੇ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://jkpolice.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


DIsha

Content Editor

Related News