ISRO ''ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, 300 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
Wednesday, May 31, 2023 - 11:31 AM (IST)
ਨਵੀਂ ਦਿੱਲੀ- ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਵਿਗਿਆਨੀ/ਇੰਜੀਨੀਅਰ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਮੁਹਿੰਮ ਰਾਹੀਂ 300 ਤੋਂ ਵੱਧ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ISRO ਦੀ ਅਧਿਕਾਰਤ ਵੈੱਬਸਾਈਟ isro.gov.in 'ਤੇ ਜਾ ਕੇ 14 ਜੂਨ 2023 ਤੱਕ ਅਪਲਾਈ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਤਹਿਤ ਕੁੱਲ 303 ਅਸਾਮੀਆਂ ਭਰੀਆਂ ਜਾਣਗੀਆਂ।
ਅਸਾਮੀਆਂ ਦਾ ਵੇਰਵਾ
- ਸਾਇੰਟਿਸਟ/ਇੰਜੀਨੀਅਰ 'SC' (ਇਲੈਕਟ੍ਰੋਨਿਕਸ): 90 ਅਸਾਮੀਆਂ
- ਸਾਇੰਟਿਸਟ/ਇੰਜੀਨੀਅਰ 'SC' (ਮਕੈਨੀਕਲ): 163 ਅਸਾਮੀਆਂ
- ਸਾਇੰਟਿਸਟ/ਇੰਜੀਨੀਅਰ 'SC' (ਕੰਪਿਊਟਰ ਸਾਇੰਸ): 47 ਅਸਾਮੀਆਂ
- ਸਾਇੰਟਿਸਟ/ਇੰਜੀਨੀਅਰ 'SC' (ਇਲੈਕਟ੍ਰੋਨਿਕਸ) - ਆਟੋਨੋਮਸ ਬਾਡੀ - PRL: 2 ਅਸਾਮੀਆਂ
- ਸਾਇੰਟਿਸਟ/ਇੰਜੀਨੀਅਰ 'SC' (ਕੰਪਿਊਟਰ ਸਾਇੰਸ) - ਆਟੋਨੋਮਸ ਬਾਡੀ - PRL: 1 ਅਸਾਮੀ
- ਕੁੱਲ - 303 ਅਸਾਮੀਆਂ
ਕੌਣ ਦੇ ਸਕਦਾ ਹੈ ਅਰਜ਼ੀ ?
ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 65% ਜਾਂ CGPA 6.84/10 ਦੇ ਨਾਲ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿੱਚ BE ਜਾਂ B.Tech ਜਾਂ ਇਸਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ।
ਉਮਰ ਹੱਦ
ਜੇਕਰ ਉਮਰ ਦੀ ਗੱਲ ਕਰੀਏ ਤਾਂ 14 ਜੂਨ, 2023 ਤੱਕ ਯੋਗ ਉਮੀਦਵਾਰਾਂ ਦੀ ਉਮਰ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ, ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿੱਚ ਛੋਟ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਲਿਖਤੀ ਪ੍ਰੀਖਿਆ ਗਿਆਰਾਂ ਸਥਾਨਾਂ - ਅਹਿਮਦਾਬਾਦ, ਬੈਂਗਲੁਰੂ, ਭੋਪਾਲ, ਚੇਨਈ, ਗੁਹਾਟੀ, ਹੈਦਰਾਬਾਦ, ਕੋਲਕਾਤਾ, ਲਖਨਊ, ਮੁੰਬਈ, ਨਵੀਂ ਦਿੱਲੀ ਅਤੇ ਤਿਰੂਵਨੰਤਪੁਰਮ 'ਤੇ ਕਰਵਾਈ ਜਾਵੇਗੀ। ਲਿਖਤੀ ਪ੍ਰੀਖਿਆ ਲਈ ਕਾਲ ਪੱਤਰ ਕੇਵਲ ਉਮੀਦਵਾਰਾਂ ਦੇ ਰਜਿਸਟਰਡ ਈ-ਮੇਲ ਆਈਡੀ 'ਤੇ ਭੇਜੇ ਜਾਣਗੇ।
ਅਰਜ਼ੀ ਫੀਸ
ਅਰਜ਼ੀ ਦੀ ਫੀਸ ₹250/- ਹੈ। ਇੱਕ ਤੋਂ ਵੱਧ ਅਹੁਦਿਆਂ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰਾਂ ਨੂੰ ਵੱਖ ਤੋਂ 250 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ।
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।