ISRO-LPSC ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Sunday, Sep 05, 2021 - 10:34 AM (IST)

ਨਵੀਂ ਦਿੱਲੀ- ਇਸਰੋ ਲਿਕਵਿਡ ਪ੍ਰੋਪੁਲਸ਼ਨ ਸਿਸਟਮਜ਼ ਸੈਂਟਰ (ਐੱਲ.ਪੀ.ਐੱਸ.ਸੀ.) ’ਚ 10ਵੀਂ ਪਾਸ ਚਾਲਕ, ਫਾਇਰਮੈਨ, ਕੁੱਕ ਅਤੇ ਕੈਟਰਿੰਗ ਅਟੇਂਡੈਂਟ ਦੇ ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ। ਇਸ ਲਈ ਉਮੀਦਵਾਰ 24 ਅਗਸਤ 2021 ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਇਸਰੋ ਐੱਲ.ਪੀ.ਐੱਸ.ਸੀ. ਭਰਤੀ ਨੋਟੀਫਿਕੇਸ਼ਨ ਅਨੁਸਾਰ, ਹੈਵੀ ਮੋਟਰ ਵ੍ਹੀਕਲ ਡਰਾਈਵਰ, ਕੁੱਕ, ਅਟੇਂਡੈਂਟ ਅਤੇ ਫਾਇਰਮੈਨ ਦੇ ਕੁੱਲ 8 ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 6 ਸਤੰਬਰ 2021 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ।
ਉਮਰ
ਫਾਇਰਮੈਨ ਅਤੇ ਕੈਟੇਰਿੰਗ ਅਟੇਂਡੈਂਟ ਲਈ ਵੱਧ ਤੋਂ ਵੱਧ ਉਮਰ 25 ਸਾਲ ਅਤੇ ਹੋਰ ਅਹੁਦਿਆਂ ਲਈ 35 ਸਾਲ ਹੋਣੀ ਜ਼ਰੂਰੀ ਚਾਹੀਦੀ ਹੈ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ https://www.lpsc.gov.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ।