10ਵੀਂ-12ਵੀਂ ਪਾਸ ਲਈ ISAM 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 5000 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ

07/02/2022 11:25:07 AM

ਨਵੀਂ ਦਿੱਲੀ- ਇੰਡੀਅਨ ਸਟੈਟਿਕਸ ਐਗਰੀਕਲਚਰ ਐਂਡ ਮੈਪਿੰਗ ਯਾਨੀ ISAM ਵਿੱਚ ਨੌਕਰੀ ਕਰਨ ਦੇ ਚਾਹਵਾਨਾਂ ਲਈ ISAM ਨੇ ਵੱਖ-ਵੱਖ ਅਹੁਦਿਆਂ 'ਤੇ 5 ਹਜ਼ਾਰ ਤੋਂ ਵੱਧ ਨੌਕਰੀਆਂ ਕੱਢੀਆਂ ਹਨ। ਇਸ ਲਈ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ 21 ਜੁਲਾਈ ਤੱਕ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਇਸ ਭਰਤੀ ਤਹਿਤ ਅਸਿਸਟੈਂਟ ਮੈਨੇਜਰ, ਫੀਲਡ ਅਫਸਰ, ਲੋਅਰ ਡਿਵੀਜ਼ਨ ਕਲਰਕ, ਜੂਨੀਅਰ ਸਰਵੇ ਅਫਸਰ ਅਤੇ ਮਲਟੀ ਟਾਸਕ ਵਰਕਰ ਦੇ ਕੁੱਲ 5012 ਅਹੁਦੇ ਭਰੇ ਜਾਣਗੇ।

ਯੋਗਤਾ 

  • ਅਸਿਸਟੈਂਟ ਮੈਨੇਜਰ/ਫੀਲਡ ਅਫ਼ਸਰ - ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ। ਕੰਪਿਊਟਰ ਦਾ ਕੰਮਕਾਜੀ ਗਿਆਨ ਹੋਣਾ ਚਾਹੀਦਾ ਹੈ।
  • ਜੂਨੀਅਰ ਸਰਵੇ ਅਫ਼ਸਰ – 10ਵੀਂ ਪਾਸ। ਨਾਲ ਹੀ ਡਰਾਫਟਸਮੈਨ (ਸਿਵਲ) ਵਿੱਚ ਦੋ ਸਾਲਾਂ ਦਾ ਵੋਕੇਸ਼ਨਲ ਟਰੇਨਿੰਗ ਸਰਟੀਫਿਕੇਟ ਕੋਰਸ। ਜਾਂ ਡਰਾਫਟਸਮੈਨ ਟਰੇਡ ਵਿੱਚ ਆਈ.ਟੀ.ਆਈ.।
  • ਲੋਅਰ ਡਿਵੀਜ਼ਨ ਕਲਰਕ – 12ਵੀਂ ਪਾਸ।
  • ਮਲਟੀ ਟਾਸਕਿੰਗ ਸਟਾਫ਼ - 10ਵੀਂ ਪਾਸ।

ਉਮਰ ਹੱਦ
ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 38 ਸਾਲ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਹੱਦ ਵਿੱਚ ਛੋਟ ਮਿਲੇਗੀ।

ਅਰਜ਼ੀ ਫੀਸ
ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 480 ਰੁਪਏ ਆਨਲਾਈਨ ਮੋਡ ਰਾਹੀਂ ਜਮ੍ਹਾਂ ਕਰਾਉਣੇ ਪੈਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਭਰਤੀ ਦੱਖਣੀ ਭਾਰਤ ਦੇ ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਉੜੀਸਾ ਵਿੱਚ ਹੋਣ ਜਾ ਰਹੀ ਹੈ।

 

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ। 

ਤੇਲੰਗਾਨਾ
ਆਂਧਰਾ ਪ੍ਰਦੇਸ਼
ਤਾਮਿਲਨਾਡੂ
ਕਰਨਾਟਕ
ਉੜੀਸਾ

 


cherry

Content Editor

Related News