ਭਾਰਤੀ ਫ਼ੌਜ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

05/13/2022 11:56:50 AM

ਨਵੀਂ ਦਿੱਲੀ- ਭਾਰਤੀ ਫ਼ੌਜ ਨੇ ਤਕਨੀਕੀ ਗ੍ਰੈਜੂਏਟ ਕੋਰਸ (ਟੀਜੀਸੀ 136) ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇੰਜਨੀਅਰਿੰਗ ਡਿਗਰੀ ਧਾਰਕ ਨੌਜਵਾਨ ਇਸ ਲਈ ਅਪਲਾਈ ਕਰ ਸਕਦੇ ਹਨ। ਭਾਰਤੀ ਫੌਜ ਵਿੱਚ ਸਥਾਈ ਕਮਿਸ਼ਨ ਲਈ 136ਵਾਂ ਤਕਨੀਕੀ ਗ੍ਰੈਜੂਏਟ ਕੋਰਸ ਜਨਵਰੀ 2023 ਤੋਂ IMA ਦੇਹਰਾਦੂਨ ਵਿੱਚ ਸ਼ੁਰੂ ਹੋਵੇਗਾ। ਦਿਲਚਸਪੀ ਰੱਖਣ ਵਾਲੇ ਉਮੀਦਵਾਰ joinindianarmy.nic.in 'ਤੇ ਜਾ ਕੇ 9 ਜੂਨ 2022 ਤੱਕ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

 • ਸਿਵਲ - 09
 • ਆਰਕੀਟੈਕਚਰ - 01
 • ਮਕੈਨੀਕਲ - 06
 • ਇਲੈਕਟ੍ਰੀਕਲ / ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ - 03
 • ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ / ਕੰਪਿਊਟਰ ਤਕਨਾਲੋਜੀ / MSc ਕੰਪਿਊਟਰ ਵਿਗਿਆਨ - 08
 • ਆਈਟੀ - 03
 • ਇਲੈਕਟ੍ਰਾਨਿਕਸ ਅਤੇ ਦੂਰਸੰਚਾਰ - 01
 • ਇਲੈਕਟ੍ਰਾਨਿਕਸ ਅਤੇ ਸੰਚਾਰ - 03
 • ਏਰੋਨਾਟਿਕਲ/ਏਰੋਸਪੇਸ - 01
 • ਇਲੈਕਟ੍ਰਾਨਿਕਸ - 01
 • ਇਲੈਕਟ੍ਰਾਨਿਕਸ ਅਤੇ ਸੰਚਾਰ - 01
 • ਉਤਪਾਦਨ - 01
 • ਉਦਯੋਗਿਕ / ਨਿਰਮਾਣ / ਉਦਯੋਗਿਕ ਇੰਜੀਨੀਅਰਿੰਗ ਅਤੇ ਪ੍ਰਬੰਧਨ - 01
 • ਆਟੋਮੋਬਾਈਲ ਇੰਜੀਨੀਅਰਿੰਗ - 01
 • ਕੁੱਲ- 40 ਅਹੁਦੇ

ਯੋਗਤਾ
ਇੰਜੀਨੀਅਰਿੰਗ ਦੀ ਡਿਗਰੀ। ਫਾਈਨਲ ਸਾਲ ਦੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ ਪਰ ਅਜਿਹੇ ਉਮੀਦਵਾਰ 01 ਜਨਵਰੀ 2023 ਤੱਕ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰ ਲੈਣ। ਉਹਨਾਂ ਨੂੰ IMA ਵਿਖੇ ਸਿਖਲਾਈ ਦੇ 12 ਹਫ਼ਤਿਆਂ ਦੇ ਅੰਦਰ ਆਪਣੀ ਡਿਗਰੀ ਦਿਖਾਉਣੀ ਹੋਵੇਗੀ।

ਉਮਰ ਹੱਦ
20 ਸਾਲ ਤੋਂ 27 ਸਾਲ। ਯਾਨੀ ਉਮੀਦਵਾਰ ਦਾ ਜਨਮ 02 ਜਨਵਰੀ 1996 ਤੋਂ 1 ਜਨਵਰੀ 2003 ਦਰਮਿਆਨ ਹੋਇਆ ਹੋਣਾ ਚਾਹੀਦਾ ਹੈ।

ਚੋਣ
ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਉਨ੍ਹਾਂ ਦੀ ਇੰਜੀਨੀਅਰਿੰਗ ਡਿਗਰੀ ਵਿੱਚ ਅੰਕਾਂ ਦੇ ਆਧਾਰ 'ਤੇ ਸ਼ਾਰਟਲਿਸਟ ਕੀਤਾ ਜਾਵੇਗਾ। ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ SSB ਇੰਟਰਵਿਊ ਲਈ ਬੁਲਾਇਆ ਜਾਵੇਗਾ ਜੋ ਪੰਜ ਦਿਨਾਂ ਤੱਕ ਚੱਲੇਗਾ। ਇੰਟਰਵਿਊ ਤੋਂ ਬਾਅਦ ਡਾਕਟਰੀ ਜਾਂਚ ਹੋਵੇਗੀ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


cherry

Content Editor

Related News