ਭਾਰਤੀ ਫ਼ੌਜ ’ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
Saturday, Nov 06, 2021 - 11:05 AM (IST)

ਨਵੀਂ ਦਿੱਲੀ- ਭਾਰਤੀ ਫ਼ੌਜ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਭਾਰਤੀ ਫ਼ੌਜ ’ਚ ਐੱਸ.ਐੱਸ.ਸੀ. ਅਧਿਕਾਰੀ ਲਈ ਭਰਤੀਆਂ ਨਿਕਲੀਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ ਆਫ਼ਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਆਖ਼ਰੀ ਤਾਰੀਖ਼
ਆਫ਼ਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 18 ਨਵੰਬਰ 2021 ਹੈ।
ਉਮਰ
ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ ਘੱਟੋ-ਘੱਟ 21 ਸਾਲ ਅਤੇ ਵੱਧ ਤੋਂ ਵੱਧ 32 ਸਾਲ ਹੋਣੀ ਚਾਹੀਦੀ ਹੈ।
ਸਿੱਖਿਆ ਯੋਗਤਾ
ਕਿਸੇ ਵੀ ਮਾਨਤਾ ਪ੍ਰਾਪਤ ਭਾਰਤੀ ਯੂਨੀਵਰਸਿਟੀ ਤੋਂ ਬੀ.ਵੀ.ਐੱਸ.ਸੀ./ਬੀ.ਵੀ.ਐੱਸ.ਸੀ. ਅਤੇ ਏ.ਐੱਚ. ਡਿਗਰੀ (ਯਾਨੀ ਉਮੀਦਵਾਰ ਕੋਲ ਭਾਰਤੀ ਪਸ਼ੂ ਮੈਡੀਕਲ ਕੌਂਸਲ ਐਕਟ, 1984 ਦੀ ਪਹਿਲੀ ਜਾਂ ਦੂਜੀ ਅਨੁਸੂਚੀ ’ਚ ਸ਼ਾਮਲ ਮਾਨਤਾ ਪ੍ਰਾਪਤ ਸ਼ੁਰੂ ਮੈਡੀਕਲ ਯੋਗਤਾ ਹੋਣੀ ਚਾਹੀਦੀ ਹੈ)।
ਚੋਣ ਪ੍ਰਕਿਰਿਆ
ਭਾਰਤੀ ਫ਼ੌਜ ਐੱਸ.ਐੱਸ.ਸੀ. ਆਰ.ਵੀ.ਸੀ. ਅਧਿਕਾਰੀ 2021 ਚੋਣ ਪ੍ਰਕਿਰਿਆ ’ਚ ਪੜਾਅ ਸ਼ਾਮਲ ਹੋਣਗੇ। ਉਮੀਦਵਾਰਾਂ ਦੀ ਸ਼ਾਰਟਲਿਸਟਿੰਗ, ਐੱਸ.ਐੱਸ.ਬੀ. ਇੰਟਰਵਿਊ ਅਤੇ ਮੈਡੀਕਲ ਪ੍ਰੀਖਿਆ ਹੋਵੇਗੀ।