ਇਸ ਬੈਂਕ ''ਚ ਨਿਕਲੀਆਂ ਹਨ 1500 ਤੋਂ ਵਧੇਰੇ ਅਹੁਦਿਆਂ ''ਤੇ ਭਰਤੀਆਂ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

Thursday, Jun 16, 2022 - 11:48 AM (IST)

ਇਸ ਬੈਂਕ ''ਚ ਨਿਕਲੀਆਂ ਹਨ 1500 ਤੋਂ ਵਧੇਰੇ ਅਹੁਦਿਆਂ ''ਤੇ ਭਰਤੀਆਂ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

ਨਵੀਂ ਦਿੱਲੀ- IDBI ਬੈਂਕ ਵਿੱਚ ਬੰਪਰ ਭਰਤੀਆਂ ਨਿਕਲੀਆਂ ਹਨ। IDBI ਬੈਂਕ ਨੇ ਰਾਜ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਆਪਣੀਆਂ ਵੱਖ-ਵੱਖ ਸ਼ਾਖਾਵਾਂ ਅਤੇ ਦਫ਼ਤਰਾਂ ਵਿੱਚ ਐਗਜ਼ੀਕਿਊਟਿਵ (on Contract) ਅਤੇ ਅਸਿਸਟੈਂਟ ਮੈਨੇਜਰ ਦੇ ਕੁੱਲ 1544 ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਐਗਜ਼ੀਕਿਊਟਿਵ ਅਹੁਦੇ ਠੇਕੇ ਦੇ ਆਧਾਰ 'ਤੇ ਭਰੇ ਜਾਣਗੇ।

ਮਹੱਤਵਪੂਰਨ ਤਾਰੀਖਾਂ
ਆਨਲਾਈਨ ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼- 3 ਜੂਨ 2022 
ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼- 17 ਜੂਨ 2022

ਅਹੁਦਿਆਂ ਦਾ ਵੇਰਵਾ
ਐਗਜ਼ੀਕਿਊਟਿਵ: 1044 ਅਹੁਦੇ
ਅਸਿਸਟੈਂਟ ਮੈਨੇਜਰ-ਗ੍ਰੇਡ-ਏ: 500 ਅਹੁਦੇ

ਵਿਦਿਅਕ ਯੋਗਤਾ
ਐਗਜ਼ੀਕਿਊਟਿਵ ਅਤੇ ਸਹਾਇਕ ਮੈਨੇਜਰ ਦੇ ਅਹੁਦਿਆਂ ਲਈ, ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ।

ਉਮਰ ਹੱਦ
ਐਗਜ਼ੀਕਿਊਟਿਵ ਦੇ ਅਹੁਦੇ ਲਈ, ਉਮੀਦਵਾਰ ਦੀ ਉਮਰ 1 ਅਪ੍ਰੈਲ 2022 ਨੂੰ 20 ਸਾਲ ਤੋਂ ਘੱਟ ਅਤੇ 25 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਹਾਇਕ ਮੈਨੇਜਰ ਦੇ ਅਹੁਦੇ ਲਈ ਉਮੀਦਵਾਰ ਦੀ ਉਮਰ 21 ਸਾਲ ਤੋਂ ਘੱਟ ਅਤੇ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਅਰਜ਼ੀ ਦੀ ਫੀਸ
ਜਨਰਲ ਵਰਗ ਦੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 1000 ਰੁਪਏ ਹੈ। ਜਦੋਂ ਕਿ SC, ST ਅਤੇ ਦਿਵਿਯਾਂਗ ਵਰਗ ਦੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 200 ਰੁਪਏ ਹੈ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

cherry

Content Editor

Related News