ਸਟੇਟ ਬੈਂਕ ਆਫ ਇੰਡੀਆ ’ਚ 67 ਅਹੁਦਿਆਂ ’ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

Tuesday, Apr 20, 2021 - 11:17 AM (IST)

ਸਟੇਟ ਬੈਂਕ ਆਫ ਇੰਡੀਆ ’ਚ 67 ਅਹੁਦਿਆਂ ’ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਸਰਕਾਰੀ ਨੌਕਰੀ ਦਾ ਸੁਫ਼ਨਾ ਦੇਖ ਰਹੇ ਉਮੀਦਵਾਰਾਂ ਲਈ ਇਕ ਸੁਨਹਿਰੀ ਮੌਕਾ ਹੈ। ਸਟੇਟ ਬੈਂਕ ਆਫ ਇੰਡੀਆ ਨੇ ਕਲੈਰੀਕਲ ਕੈਡਰ ਫਾਰਮਾਸਿਸਟ ਅਹੁਦੇ 'ਤੇ ਭਰਤੀਆਂ ਕੱਢੀਆਂ ਹਨ। ਇਹ ਭਰਤੀ D.Pharma ਜਾਂ B Pharma ਪਾਸ ਉਮੀਦਵਾਰਾਂ ਲਈ ਹੈ। ਇਸ ਦੇ ਅਧੀਨ ਕੁੱਲ 67 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ।

ਮਹੱਤਵਪੂਰ ਤਾਰੀਖ਼
ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ 3 ਮਈ 2021 ਹੈ

ਐੱਸ.ਬੀ.ਆਈ. ਫਾਰਮਾਸਿਸਟ ਅਹੁਦੇ ਵੇਰਵਾ
ਫਾਰਮਾਸਿਸਟ- 67 ਅਹੁਦੇ

ਸਿੱਖਿਆ ਯੋਗਤਾ
ਐੱਸ.ਐੱਸ.ਸੀ. ਜਾਂ  ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ 'ਚ ਫਾਰਮੇਸੀ (D.Pharma) 'ਚ ਘੱਟੋ-ਘੱਟ ਡਿਪਲੋਮਾ ਜਾਂ ਫਾਰਮੇਸੀ 'ਚ ਡਿਗਰੀ (D.Pharma/B Pharma/M Pharma) ਜਾਂ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਫਾਰਮੇਸੀ 'ਚ ਡਿਗਰੀ।

ਚੋਣ ਪ੍ਰਕਿਰਿਆ
ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰਾਂ ਨੂੰ ਐੱਸ.ਬੀ.ਆਈ. ਦੀ ਵੈੱਬਸਾਈਟ https://sbi.co.in/ ਜਾਂ https://www.sbi.co.in/web/careers 'ਤੇ ਉਪਲੱਬਧ ਲਿੰਕ ਦੇ ਮਾਧਿਅਮ ਨਾਲ ਆਨਲਾਈਨ ਰਜਿਸਟਰੇਸ਼ਨ ਕਰਨੀ ਹੋਵੇਗੀ ਅਤੇ ਇੰਟਰਨੈੱਟ ਬੈਂਕਿੰਗ/ਡੈਬਿਟ ਕਾਰਡ ਜਾਂ ਕ੍ਰੇਡਿਟ ਕਾਰਡ ਦੀ ਵਰਤੋਂ ਕਰ ਕੇ ਐਪਲੀਕੇਸ਼ਨ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ।


author

DIsha

Content Editor

Related News