BSF 'ਚ 10ਵੀਂ ਪਾਸ ਲਈ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

02/03/2023 10:33:02 AM

ਨਵੀਂ ਦਿੱਲੀ- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਕਾਂਸਟੇਬਲ (ਟਰੇਡਸਮੈਨ) ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨਾ ਚਾਹੁੰਦੇ ਹਨ, ਉਹ ਬੀ.ਐੱਸ.ਐੱਫ. ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ ਬੀ.ਐੱਸ.ਐੱਫ. ਦੀ ਵੈੱਬਸਾਈਟ 'ਤੇ ਵਿਗਿਆਪਨ ਦੇ ਪ੍ਰਕਾਸ਼ਨ ਦੀ ਤਾਰੀਖ਼ ਤੋਂ 30 ਦਿਨਾਂ ਦੇ ਅੰਦਰ ਹੈ।

ਅਹੁਦਿਆਂ ਦਾ ਵੇਰਵਾ

ਇਸ ਭਰਤੀ ਮੁਹਿੰਮ ਦੇ ਮਾਧਿਅਮ ਨਾਲ 1410 ਅਹੁਦੇ ਭਰੇ ਜਾਣਗੇ। ਇਸ 'ਚ ਪੁਰਸ਼ ਉਮੀਦਵਾਰਾਂ ਦੇ 1343 ਅਹੁਦੇ ਹਨ, ਜਦੋਂ ਕਿ ਮਹਿਲਾ ਉਮੀਦਵਾਰਾਂ ਦੇ 67 ਅਹੁਦੇ ਸ਼ਾਮਲ ਹਨ। 

ਸਿੱਖਿਆ ਯੋਗਤਾ

ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ (10ਵੀਂ ਪਾਸ) ਹੋਣੇ ਚਾਹੀਦੇ ਹਨ। 

ਉਮਰ

ਉਮੀਦਵਾਰ ਦੀ ਉਮਰ 18 ਤੋਂ 25 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News