ਰੇਲਵੇ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Friday, Feb 25, 2022 - 10:51 AM (IST)

ਨਵੀਂ ਦਿੱਲੀ- ਸੈਂਟਰਲ ਰੇਲਵੇ ਨੇ ਜੂਨੀਅਰ ਟੈਕਨੀਕਲ ਐਸੋਸੀਏਟ ਦੇ ਅਹੁਦੇ ਲਈ ਭਰਤੀਆਂ ਨਿਕਲੀਆਂ ਹਨ। ਅਹੁਦਿਆਂ ਦੀ ਗਿਣਤੀ ਕੁੱਲ 20 ਹੈ।
ਆਖ਼ਰੀ ਤਾਰੀਖ਼
ਉਮੀਦਵਾਰ 14 ਮਾਰਚ 2022 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ 'ਚ ਬੀ.ਈ./ਡਿਪਲੋਮਾ/ਬੀ.ਐੱਸ.ਸੀ. ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 18 ਤੋਂ 33 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਉੱਥੇ ਹੀ ਵਧ ਤੋਂ ਵਧ ਉਮਰ 'ਚ ਓ.ਬੀ.ਸੀ. ਵਰਗ ਦੇ ਉਮੀਦਵਾਰਾਂ ਨੂੰ 3 ਸਾਲ, ਐੱਸ.ਸੀ., ਐੱਸ.ਟੀ. ਵਰਗ ਦੇ ਉਮੀਦਵਾਰਾਂ ਨੂੰ 5 ਸਾਲ ਅਤੇ ਦਿਵਯਾਂਗ ਵਰਗ ਦੇ ਉਮੀਦਵਾਰਾਂ ਨੂੰ 10 ਸਾਲ ਛੋਟ ਮਿਲੇਗੀ।
ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ ਲਈ ਯੋਗ ਉਮੀਦਵਾਰਾਂ ਦੀ ਚੋਣ ਰੇਲਵੇ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕਰੇਗਾ।
ਐਪਲੀਕੇਸ਼ਨ ਫੀਸ
ਐੱਸ.ਸੀ., ਐੱਸ.ਟੀ., ਮਹਿਲਾ, ਘੱਟ ਗਿਣਤੀ ਜਾਂ ਈ.ਡਬਲਿਊ.ਐੱਸ. ਉਮੀਦਵਾਰਾਂ ਨੂੰ ਐਪਲੀਕੇਸ਼ਨ ਫੀਸ ਦੇ ਤੌਰ 'ਤੇ 250 ਰੁਪਏ ਜਮ੍ਹਾ ਕਰਨੇ ਹੋਣਗੇ। ਉੱਥੇ ਹੀ ਹੋਰ ਸਾਰੇ ਉਮੀਦਵਾਰਾਂ ਲਈ ਐਪਲੀਕੇਸ਼ਨ ਫੀਸ 500 ਰੁਪਏ ਹੈ।
ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਾਰ ਰੇਲਵੇ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।