ਬਿਜਲੀ ਵਿਭਾਗ ’ਚ ਨਿਕਲੀਆਂ 300 ਤੋਂ ਵਧੇਰੇ ਅਹੁਦਿਆਂ 'ਤੇ ਭਰਤੀਆਂ, 10ਵੀਂ ਪਾਸ ਵੀ ਕਰਨ ਅਪਲਾਈ
Saturday, Nov 27, 2021 - 10:45 AM (IST)

ਨਵੀਂ ਦਿੱਲੀ- ਗੋਆ ਦੇ ਬਿਜਲੀ ਵਿਭਾਗ ਵਿਚ 10ਵੀਂ ਪਾਸ ਲਈ ਕਈ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇਸ ਭਰਤੀ ਤਹਿਤ ਅਸਿਸਟੈਂਟ ਲਾਈਨਮੈਨ (ਵਾਇਰਮੈਨ) ਅਤੇ ਲਾਈਨ ਹੈਲਪਰ ਦੇ ਅਹੁਦਿਆਂ 'ਤੇ ਭਰਤੀ ਕੀਤੀ ਜਾਣੀ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ 05 ਦਸੰਬਰ 2021 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
- ਅਸਿਸਟੈਂਟ ਲਾਈਨਮੈਨ/ਵਾਇਰਮੈਨ- 34 ਅਹੁਦੇ
- ਲਾਈਨ ਹੈਲਪਰ- 300 ਅਹੁਦੇ
- ਕੁੱਲ - 334 ਅਹੁਦੇ
ਆਖ਼ਰੀ ਤਾਰੀਖ਼
ਉਮੀਦਵਾਰ 05 ਦਸੰਬਰ 2021 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਹ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ 10ਵੀਂ ਤੋਂ ਬਾਅਦ ਇਲੈਕਟ੍ਰੀਸ਼ੀਅਨ ਟਰੇਡ ਵਿਚ ਆਈ.ਟੀ.ਆਈ. ਦਾ ਕੋਰਸ ਕੀਤਾ ਹੋਵੇ। ਉਮੀਦਵਾਰ ਕੋਲ ਇਲੈਕਟ੍ਰੀਕਲ ਲਾਈਨ ਕੰਸਟ੍ਰਕਸ਼ਨ ਵਿਚ ਘੱਟੋ-ਘੱਟ 2 ਸਾਲ ਦਾ ਤਜ਼ਰਬਾ ਵੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੋਂਕਣੀ ਭਾਸ਼ਾ ਦੀ ਵੀ ਸਮਝ ਹੋਣੀ ਚਾਹੀਦੀ ਹੈ।
ਉਮਰ
ਇਸ ਲਈ ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 45 ਸਾਲ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।