DRDO ''ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

01/08/2021 10:30:31 AM

ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਅਪ੍ਰੈਂਟਿਸ ਦੇ ਕਈ ਵੱਖ-ਵੱਖ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਆਈ.ਟੀ.ਆਈ. ਤੋਂ ਲੈ ਕੇ, ਡਿਪਲੋਮਾ ਅਤੇ ਗਰੈਜੂਏਸ਼ਨ ਕਰਨ ਵਾਲਿਆਂ ਤੱਕ ਲਈ ਭਾਰਤ ਸਰਕਾਰ ਦੀ ਨੌਕਰੀ ਪਾਉਣ ਦਾ ਇਹ ਚੰਗਾ ਮੌਕਾ ਹੈ। 

ਅਹੁਦੇ
ਗਰੈਜੂਏਟ ਅਪ੍ਰੈਂਟਿਸ ਟਰੇਨੀ- 80 ਅਹੁਦੇ
ਡਿਪਲੋਮਾ ਅਪ੍ਰੈਂਟਿਸ ਟਰੇਨੀ- 30 ਅਹੁਦੇ
ਆਈ.ਟੀ.ਆਈ. ਅਪ੍ਰੈਂਟਿਸ ਟਰੇਨੀ- 40 ਅਹੁਦੇ
ਕੁੱਲ ਅਹੁਦਿਆਂ ਦੀ ਗਿਣਤੀ- 150

ਯੋਗਤਾ
ਵੱਖ-ਵੱਖ ਅਹੁਦਿਆਂ ਲਈ ਸਿੱਖਿਆ ਯੋਗਤਾ ਵੱਖ-ਵੱਖ ਮੰਗੀ ਗਈ ਹੈ। ਆਈ.ਟੀ.ਆਈ. ਵੋਕੇਸ਼ਨਲ ਕੋਰਸ ਕਰਨ ਵਾਲੇ ਉਮੀਦਵਾਰਾਂ ਤੋਂ ਲੈ ਕੇ ਇੰਜੀਨੀਅਰਿੰਗ 'ਚ ਡਿਪਲੋਮਾ ਜਾਂ ਡਿਗਰੀ ਕੋਰਸ ਕਰਨ ਵਾਲਿਆਂ ਤੱਕ ਲਈ ਇਹ ਨੌਕਰੀਆਂ ਨਿਕਲੀਆਂ ਹਨ। 

ਉਮਰ
ਸਾਰੇ ਅਹੁਦਿਆਂ ਲਈ ਘੱਟ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 27 ਸਾਲ ਹੈ। ਰਾਖਵਾਂਕਰਨ ਵਰਗ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਕਿਸੇ ਤਰ੍ਹਾਂ ਦੀ ਲਿਖਤੀ ਪ੍ਰੀਖਿਆ ਜਾਂ ਇੰਟਰਵਿਊ ਨਹੀਂ ਹੋਵੇਗਾ। ਇਸ ਲਈ ਤੁਸੀਂ ਅਧਿਕਾਰਤ ਵੈੱਬਸਾਈਟ https://rac.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹੋ। 

ਆਖ਼ਰੀ ਤਾਰੀਖ਼
ਉਮੀਦਵਾਰ 29 ਜਨਵਰੀ 2021 ਤੱਕ ਅਪਲਾਈ ਕਰ ਸਕਦੇ ਹਨ। 


DIsha

Content Editor

Related News