ਡਾਕ ਵਿਭਾਗ ''ਚ 1940 ਅਹੁਦਿਆਂ ''ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
Thursday, May 20, 2021 - 12:18 PM (IST)
ਨਵੀਂ ਦਿੱਲੀ- ਇੰਡੀਆ ਪੋਸਟ ਨੇ 2021 ਦੀ ਬਿਹਾਰ ਗ੍ਰਾਮੀਣ ਡਾਕ ਸੇਵਕ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ https://appost.in/gdsonline/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਆਖ਼ਰੀ ਤਾਰੀਖ਼
ਇਛੁੱਕ ਅਤੇ ਯੋਗ ਉਮੀਦਵਾਰ 26 ਮਈ 2021 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਬਿਹਾਰ ਪੋਸਟਲ ਸਰਕਲ ਦੇ ਕੁੱਲ 1940 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ।
ਉਮਰ
ਉਮੀਦਵਾਰ ਦੀ ਉਮਰ 18 ਤੋਂ 40 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਐਪਲੀਕੇਸ਼ਨ ਫੀਸ
ਉਮੀਦਵਾਰ ਨੂੰ ਐਪਲੀਕੇਸ਼ਨ ਫ਼ੀਸ 'ਤੇ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਸਿੱਖਿਆ ਯੋਗਤਾ
ਭਾਰਤ ਸਰਕਾਰ/ਸੂਬਾ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਵਲੋਂ ਆਯੋਜਿਤ ਗਣਿਤ, ਸਥਾਨਕ ਭਾਸ਼ਾ ਅਤੇ ਅੰਗਰੇਜ਼ੀ (ਜ਼ਰੂਰੀ ਜਾਂ ਬਦਲ ਵਿਸ਼ਿਆਂ ਦੇ ਰੂਪ 'ਚ ਅਧਿਐਨ ਕੀਤਾ ਗਿਆ) 'ਚ ਪਾਸ ਅੰਕਾਂ ਲ ਈ 10ਵੀਂ ਜਮਾਤ ਪਾਸ ਹੋਣਾ ਚਾਹੀਦਾ।