CRPF ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਤਰ੍ਹਾਂ ਕਰੋ ਅਪਲਾਈ
Friday, May 14, 2021 - 10:58 AM (IST)

ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨੇ ਭਰਤੀਆਂ ਕੱਢੀਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ 17 ਮਈ 2021 ਤੱਕ ਮੈਡੀਕਲ ਅਫ਼ਸਰ ਅਹੁਦਿਆਂ ਲਈ ਵਾਕ-ਇਨ-ਇੰਟਰਵਿਊ ਲਈ ਹਾਜ਼ਰ ਹੋ ਸਕਦੇ ਹਨ। ਇੰਟਰਵਿਊ ਦਾ ਸਥਾਨ ਜੀਸੀ, ਸੀ.ਆਰ.ਪੀ.ਐੱਪ., ਸ਼੍ਰੀਨਗਰ ਹੈ।
ਸਿੱਖਿਆ ਯੋਗਤਾ
ਜੋ ਉਮੀਦਵਾਰ ਜੀ.ਡੀ.ਐੱਮ.ਓ. ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਕੋਲ ਐੱਮ.ਬੀ.ਬੀ.ਐੱਸ. ਦੀ ਡਿਗਰੀ ਹੋਣੀ ਚਾਹੀਦੀ ਹੈ ਅਤੇ ਆਪਣੀ ਇੰਟਰਸ਼ਿਪ ਪੂਰੀ ਹੋਣੀ ਚਾਹੀਦੀ ਹੈ।
ਉਮਰ
ਵਾਕ-ਇਨ-ਇੰਟਰਵਿਊ ਦੀ ਤਾਰੀਖ਼ ਅਨੁਸਾਰ ਉਮਰ 70 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਹੋਵੇਗੀ ਚੋਣ
ਵਾਕ-ਇਨ-ਇੰਟਰਿਵਊ ਲਈ ਹਾਜ਼ਰ ਹੋਣ ਦੌਰਾਨ, ਉਮੀਦਵਾਰਾਂ ਨੂੰ ਸਾਰੇ ਸੰਬੰਧਤ ਦਸਤਾਵੇਜ਼ਾਂ (ਡਿਗਰੀ, ਉਮਰ, ਪ੍ਰਮਾਣ ਅਤੇ ਅਨੁਭਵ ਪ੍ਰਮਾਣ ਪੱਤਰ, ਆਦਿ) ਦੀ ਮੂਲ ਅਤੇ ਫ਼ੋਟੋ ਕਾਪੀ ਨਾਲ ਲਿਆਉਣੀ ਹੋਵੇਗੀ। ਇਸ ਤੋਂ ਇਲਾਵਾ 5 ਪਾਸਪੋਰਟ ਸਾਈਜ਼ ਫੋਟੋਆਂ ਦੇਣੀਆਂ ਹੋਣਗੀਆਂ। ਵੱਧ ਜਾਣਕਾਰੀ ਲਈ ਉਮੀਦਵਾਰ ਸੀ.ਆਰ.ਪੀ.ਐੱਫ. ਦੀ ਅਧਿਕਾਰਤ ਵੈੱਬਸਾਈਟ https://crpf.gov.in/ 'ਤੇ ਜਾ ਸਕਦੇ ਹਨ।