ਕੋਲ ਇੰਡੀਆ ''ਚ 290 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Tuesday, Jan 17, 2023 - 11:21 AM (IST)

ਕੋਲ ਇੰਡੀਆ ''ਚ 290 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਕੋਲ ਇੰਡੀਆ ਲਿਮਟਿਡ ਦੀ ਸਹਾਇਕ ਕੰਪਨੀ ਮਹਾਨਦੀ ਕੋਲਫੀਲਡਸ ਲਿਮਿਟੇਡ (MCL) ਨੇ ਵੱਖ-ਵੱਖ ਅਸਾਮੀਆਂ 'ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ MCL mahanadicoal.in ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 23 ਜਨਵਰੀ, 2023 ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਨੋਟੀਫਿਕੇਸ਼ਨ ਵੇਖ ਸਕਦੇ ਹੋ।

ਅਸਾਮੀਆਂ ਦਾ ਵੇਰਵਾ

  • ਜੂਨੀਅਰ ਓਵਰਮੈਨ: 82 ਅਸਾਮੀਆਂ
  • ਮਾਈਨਿੰਗ ਸਿਰਦਾਰ: 145 ਅਸਾਮੀਆਂ
  • ਸਰਵੇਅਰ: 68 ਅਸਾਮੀਆਂ

ਇਸ ਭਰਤੀ ਮੁਹਿੰਮ ਤਹਿਤ ਕੁੱਲ 295 ਅਸਾਮੀਆਂ ਭਰੀਆਂ ਜਾਣੀਆਂ ਹਨ।

ਉਮਰ ਹੱਦ

ਉਮੀਦਵਾਰਾਂ ਦੀ ਉਮਰ 18 ਤੋਂ 30 ਸਾਲ ਨਿਰਧਾਰਤ ਕੀਤੀ ਗਈ ਹੈ, ਜਿਸ ਵਿੱਚ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਛੋਟ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ

ਚੋਣ ਪ੍ਰਕਿਰਿਆ ਵਿੱਚ ਸਿਰਫ਼ ਕੰਪਿਊਟਰ ਆਧਾਰਿਤ ਟੈਸਟ (ਸੀਬੀਟੀ) ਸ਼ਾਮਲ ਹੈ। ਕੋਈ ਨਿੱਜੀ ਇੰਟਰਵਿਊ ਨਹੀਂ ਕੀਤੀ ਜਾਵੇਗੀ। 

ਅਰਜ਼ੀ ਫੀਸ

ਜਨਰਲ/ਓਬੀਸੀ/ਈ.ਡਬਲਯੂ.ਐੱਸ. ਸ਼੍ਰੇਣੀ ਦੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 1000/- ਰੁਪਏ, + 180/- ਰੁਪਏ GST ਹੈ। SC/ST/PWBD/ESM/ਮਹਿਲਾ ਉਮੀਦਵਾਰ ਨੂੰ ਅਰਜ਼ੀ ਫੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ। ਐਪਲੀਕੇਸ਼ਨ ਫੀਸ ਦਾ ਭੁਗਤਾਨ ਆਨ-ਲਾਈਨ ਮੋਡ ਰਾਹੀਂ ਕੀਤਾ ਜਾ ਸਕਦਾ ਹੈ, ਜਿਵੇਂ ਕਿ ਡੈਬਿਟ ਕਾਰਡ/ਕ੍ਰੈਡਿਟ ਕਾਰਡ/ਨੈੱਟ ਬੈਂਕਿੰਗ ਆਦਿ।

ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

cherry

Content Editor

Related News