ਬੈਂਕ ''ਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, 147 ਅਹੁਦਿਆਂ ''ਤੇ ਨਿਕਲੀ ਭਰਤੀ

Thursday, Mar 02, 2023 - 12:03 PM (IST)

ਬੈਂਕ ''ਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, 147 ਅਹੁਦਿਆਂ ''ਤੇ ਨਿਕਲੀ ਭਰਤੀ

ਨਵੀਂ ਦਿੱਲੀ- ਸੈਂਟਰਲ ਬੈਂਕ ਆਫ ਇੰਡੀਆ (ਸੀ.ਬੀ.ਆਈ.) ਨੇ ਮੈਨੇਜਰ ਦੀਆਂ ਵੱਖ-ਵੱਖ ਅਸਾਮੀਆਂ 'ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਸੈਂਟਰਲ ਬੈਂਕ ਆਫ਼ ਇੰਡੀਆ ਦੀ ਅਧਿਕਾਰਤ ਵੈੱਬਸਾਈਟ centerbankofindia.co.in 'ਤੇ ਜਾ ਕੇ ਆਨਲਾਈਨ ਮੋਡ ਰਾਹੀਂ ਅਰਜ਼ੀ ਦੇ ਸਕਦੇ ਹਨ। ਰਜਿਸਟ੍ਰੇਸ਼ਨ ਪ੍ਰਕਿਰਿਆ 28 ਫਰਵਰੀ ਤੋਂ ਸ਼ੁਰੂ ਹੋ ਗਈ ਹੈ ਅਤੇ 15 ਮਾਰਚ, 2023 ਨੂੰ ਖ਼ਤਮ ਹੋਵੇਗੀ। ਭਰਤੀ ਪ੍ਰੀਖਿਆ ਮਾਰਚ/ਅਪ੍ਰੈਲ 2023 ਵਿੱਚ ਆਯੋਜਿਤ ਕੀਤੀ ਜਾਵੇਗੀ। ਇਸ ਭਰਤੀ ਮੁਹਿੰਮ ਰਾਹੀਂ 147 ਅਸਾਮੀਆਂ ਭਰੀਆਂ ਜਾਣਗੀਆਂ।

ਖਾਲੀ ਅਸਾਮੀਆਂ ਦੇ ਵੇਰਵੇ

CM - IT (ਤਕਨੀਕੀ): 13 ਅਸਾਮੀਆਂ
SM - IT (ਤਕਨੀਕੀ): 36 ਅਸਾਮੀਆਂ
Man - IT (ਤਕਨੀਕੀ): 75 ਅਸਾਮੀਆਂ
AM - IT (ਤਕਨੀਕੀ): 12 ਅਸਾਮੀਆਂ
CM (ਫੰਕਸ਼ਨਲ): 05 ਅਸਾਮੀਆਂ
SM (ਫੰਕਸ਼ਨਲ): 06 ਅਸਾਮੀਆਂ
ਕੁੱਲ: 147 ਅਸਾਮੀਆਂ

ਕੌਣ ਅਰਜ਼ੀ ਦੇ ਸਕਦਾ ਹੈ?

ਜਿਹੜੇ ਉਮੀਦਵਾਰ ਇਹਨਾਂ ਅਹੁਦਿਆਂ 'ਤੇ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਵਿੱਚ ਨਿਰਧਾਰਤ ਵਿਦਿਅਕ ਯੋਗਤਾ ਅਤੇ ਉਮਰ ਹੱਦ ਬਾਰੇ ਜਾਣਕਾਰੀ ਦੇਖ ਸਕਦੇ ਹਨ। ਚੋਣ ਪ੍ਰਕਿਰਿਆ ਵਿੱਚ ਆਨਲਾਈਨ ਲਿਖਤੀ ਟੈਸਟ, ਕੋਡਿੰਗ ਟੈਸਟ, ਨਿੱਜੀ ਇੰਟਰਵਿਊ ਜਾਂ ਬੈਂਕ ਵੱਲੋਂ ਨਿਰਧਾਰਤ ਕੀਤੇ ਅਨੁਸਾਰ ਕੋਈ ਹੋਰ ਟੈਸਟ ਸ਼ਾਮਲ ਹੋਵੇਗਾ। ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਅੰਤ ਵਿੱਚ ਇੰਟਰਵਿਊ ਲਈ ਬੁਲਾਇਆ ਜਾਵੇਗਾ।

ਅਰਜ਼ੀ ਫ਼ੀਸ

ਗੈਰ-ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਅਰਜ਼ੀ ਫੀਸ 1000 ਰੁਪਏ ਅਤੇ 18% ਜੀ.ਐੱਸ.ਟੀ. ਹੈ, ਜਦੋਂ ਕਿ ਰਾਖਵੀਂ ਸ਼੍ਰੇਣੀ, ਪੀ.ਡਬਲਯੂ.ਬੀ.ਡੀ. ਅਤੇ ਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਫੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ।

ਵਧੇਰੇ ਜਾਣਕਾਰੀ ਲਈ ਅਧਿਕਾਰਤ ਨੋਟੀਫਿਕੇਸ਼ਨ ਵੇਖੋ।
 


author

cherry

Content Editor

Related News