BSF ’ਚ 10ਵੀਂ ਪਾਸ ਲਈ ਨਿਕਲੀ ਭਰਤੀ, ਇੱਛੁਕ ਉਮੀਦਵਾਰ ਜਲਦ ਕਰਨ ਅਪਲਾਈ
Monday, Nov 15, 2021 - 11:21 AM (IST)

ਨਵੀਂ ਦਿੱਲੀ— ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਨੇ ਗਰੁੱਪ ਸੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਕਾਂਸਟੇਬਲ ਅਤੇ ਹੋਰ ਅਸਾਮੀਆਂ ਲਈ ਬਿਨੈ ਕਰਨ ਦੇ ਚਾਹਵਾਨ ਉਮੀਦਵਾਰ BSF ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਰੋਜ਼ਗਾਰ ਸਮਾਚਾਰ ਵਿਚ ਇਸ਼ਤਿਹਾਰ ਜਾਰੀ ਹੋਣ ਦੀ ਮਿਤੀ ਤੋਂ 45 ਦਿਨਾਂ ਦੇ ਅੰਦਰ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਅਹੁਦਿਆਂ ਦਾ ਵੇਰਵਾ
- ਕਾਂਸਟੇਬਲ (ਸੀਵਰਮੈਨ) - 2 ਅਹੁਦੇ
- ਕਾਂਸਟੇਬਲ (ਜਨਰੇਟਰ ਆਪਰੇਟਰ) - 24 ਅਹੁਦੇ
- ਕਾਂਸਟੇਬਲ (ਜਨਰੇਟਰ ਮਕੈਨਿਕ) - 28 ਅਹੁਦੇ
- ਕਾਂਸਟੇਬਲ (ਲਾਈਨਮੈਨ) - 11 ਅਹੁਦੇ
- ASI - 1 ਅਹੁਦਾ
- HC - 6 ਅਹੁਦੇ
ਕੁੱਲ 72 ਅਹੁਦਿਆਂ ’ਤੇ ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ।
ਸਿੱਖਿਅਕ ਯੋਗਤਾ
ਉਮੀਦਵਾਰ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ, ਜੋ ਕਿ ਇਨ੍ਹਾਂ ਅਹੁਦਿਆਂ ’ਤੇ ਭਰਤੀ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕੋਲ ਸਬੰਧਤ ਟਰੇਡ ਵਿਚ ਆਈ.ਟੀ.ਆਈ. ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ।
ਉਮਰ ਹੱਦ
ਉਮੀਦਵਾਰਾਂ ਦੀ ਉਮਰ ਹੱਦ 18 ਤੋਂ 25 ਸਾਲ ਤੈਅ ਕੀਤੀ ਗਈ ਹੈ।